JALANDHAR WEATHER

ਫ਼ਾਜ਼ਿਲਕਾ ’ਚ ਕਰੋੜਾਂ ਦੀ ਹੈਰੋਇਨ ਨਾਲ ਪਤੀ ਪਤਨੀ ਸਣੇ ਤਿੰਨ ਤਸਕਰ ਗਿ੍ਫ਼ਤਾਰ

ਫ਼ਾਜ਼ਿਲਕਾ, 16 ਅਪ੍ਰੈਲ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਇਲਾਕੇ ਵਿਚੋਂ ਨਸ਼ੇ ਦੀ ਵੱਡੀ ਖ਼ੇਪ ਬਰਾਮਦ ਹੋਈ ਹੈ। ਬੀ.ਐਸ.ਐਫ਼. ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਸਾਂਝੇ ਤੌਰ ’ਤੇ ਇਹ ਕਾਮਯਾਬੀ ਮਿਲੀ ਹੈ। 2 ਕਿੱਲੋ ਹੈਰੋਇਨ ਸਣੇ ਪਤੀ ਪਤਨੀ ਅਤੇ ਇਕ ਹੋਰ ਨਸ਼ਾ ਤਸਕਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਖਿਲਾਫ਼ ਫ਼ਾਜ਼ਿਲਕਾ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਹੱਦ ਤੋਂ ਜਦੇ ਨਸ਼ੇ ਦੀ ਖ਼ੇਪ ਲੈ ਕੇ ਇਹ ਲੋਕ ਮੋਟਰਸਾਈਕਲ ’ਤੇ ਜਾਂ ਰਹੇ ਸਨ ਤਾਂ ਉਸ ਵੇਲੇ ਇਨ੍ਹਾਂ ਨੂੰ ਪਿੰਡ ਰਾਣਾ ਅਤੇ ਘਣਿਆਨੀ ਲਿੰਕ ਸੜਕ ’ਤੇ ਹੈਰੋਇਨ ਸਣੇ ਕਾਬੂ ਕੀਤਾ ਗਿਆ। ਪਕੜੇ ਗਏ ਪਤੀ ਪਤਨੀ ਫ਼ਾਜ਼ਿਲਕਾ ਦੇ ਪਿੰਡ ਘੁਰਕਾ ਦੇ ਰਹਿਣ ਵਾਲੇ ਹਨ। ਜਦੋਂ ਕਿ ਉਨ੍ਹਾਂ ਦਾ ਸਾਥੀ ਪਿੰਡ ਨਵਾਂ ਹਸਤਾ ਦਾ ਰਹਿਣ ਵਾਲਾ ਹੈ। ਸੂਤਰਾਂ ਮੁਤਾਬਕ ਫੜੀ ਗਈ ਮਹਿਲਾ ਨੇ ਪਾਕਿਸਤਾਨ ਵਿਚ ਬੈਠੇ ਨਸ਼ਾ ਤਸਕਰਾਂ ਨਾਲ ਗੱਲ ਕੀਤੀ ਸੀ ਅਤੇ ਇਸ ਨਸ਼ੇ ਦੀ ਖ਼ੇਪ ਨੂੰ ਮੰਗਵਾਇਆ ਸੀ। ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ