ਖੁਸ਼ੀ ਦੀ ਗੱਲ ਹੈ ਕਿ ਸਾਰੇ ਸਨਾਤਨੀਆਂ ਇਕ ਛੱਤ ਹੇਠ ਆ ਗਏ ਹਨ - ਮਿਥੁਨ ਚੱਕਰਵਰਤੀ

ਕੋਲਕਾਤਾ (ਪੱਛਮੀ ਬੰਗਾਲ), 6 ਅਪ੍ਰੈਲ - ਰਾਮ ਨੌਮੀ 'ਤੇ, ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੇ ਕਿਹਾ ਕਿ ਇਹ ਰਾਮ ਨੌਮੀ ਦਾ ਦਿਨ ਹੈ, ਇਹ ਭਗਵਾਨ ਦਾ ਦਿਨ ਹੈ। ਇਹ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਸਾਰੇ ਸਨਾਤਨੀਆਂ ਇਕ ਛੱਤ ਹੇਠ ਆਏ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕ ਵਾਰ-ਵਾਰ ਕਹਿੰਦੇ ਹਨ ਕਿ ਭਾਜਪਾ ਹਿੰਸਾ ਫੈਲਾਉਂਦੀ ਹੈ, ਹੁਣ ਤੁਸੀਂ ਇਹ ਵੀ ਦੇਖਿਆ ਹੈ, ਮੈਨੂੰ ਦੱਸੋ ਕਿ ਭਾਜਪਾ ਕਿੱਥੇ ਹਿੰਸਾ ਫੈਲਾਉਂਦੀ ਹੈ। ਉਹ ਸਿਰਫ਼ ਗੱਲਾਂ ਕਰਕੇ ਭਰਮ ਫੈਲਾਉਂਦੇ ਹਨ, ਉਨ੍ਹਾਂ ਦੀਆਂ ਗੱਲਾਂ ਵਿਚ ਕੋਈ ਤੱਤ ਨਹੀਂ ਹੈ।