ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦਾ ਸਮਾਂ ਹੋਇਆ ਇਕ-ਇਕ ਘੰਟਾ ਪਿੱਛੇ

ਆਕਲੈਂਡ, 5 ਅਪ੍ਰੈਲ (ਹਰਮਨਪ੍ਰੀਤ ਸਿੰਘ ਗੋਲੀਆ)-ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ 6 ਅਪ੍ਰੈਲ ਤੋਂ ਡੇਅ ਲਾਈਟ ਸੇਵਿੰਗ ਖਤਮ ਹੋਣ ਜਾ ਰਹੀ ਹੈ ਤੇ ਦਿਨ ਦੇ ਵੱਧ ਤੋਂ ਵੱਧ ਸਮੇਂ ਦਾ ਲਾਹਾ ਲੈਣ ਲਈ ਘੜੀ ਦੀਆਂ ਸੂੂਈਆਂ ਨੂੰ ਤੜਕੇ 3 ਵਜੇ ਇਕ ਘੰਟਾ ਪਿੱਛੇ ਕਰ ਦਿੱਤਾ ਜਾਏਗਾ। ਸਾਰੇ ਨਿਊਜ਼ੀਲੈਂਡ ਵਿਚ ਇਕ ਹੀ ਟਾਈਮ ਜ਼ੋਨ ਹੈ, ਜਿਸ ਕਾਰਨ ਪੰਜਾਬ ਤੋਂ ਹੁਣ ਨਿਊਜ਼ੀਲੈਂਡ 6:30 ਘੰਟੇ ਅੱਗੇ ਹੋਵੇਗਾ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਮੌਸਮ ਵੀ ਪੰਜਾਬ ਤੋਂ ਉਲਟ ਹੈ ਤੇ ਇਥੇ ਸਰਦ ਰੁੱਤ ਦੀ ਸ਼ੁਰੂਆਤ ਹੋ ਰਹੀ ਹੈ।