ਭਾਰਤ ਵਿਰੁੱਧ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵਾਂਗੇ: ਸ਼੍ਰੀਲੰਕਾ ਰਾਸ਼ਟਰਪਤੀ

ਨਵੀਂ ਦਿੱਲੀ, 5 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਵਿਚਕਾਰ ਗੱਲਬਾਤ ਤੋਂ ਬਾਅਦ ਪਹਿਲੀ ਵਾਰ, ਭਾਰਤ ਅਤੇ ਸ਼੍ਰੀਲੰਕਾ ਨੇ ਰੱਖਿਆ ਸਹਿਯੋਗ ਸਮਝੌਤੇ 'ਤੇ ਦਸਤਖਤ ਕੀਤੇ। ਦੋਵਾਂ ਧਿਰਾਂ ਨੇ ਤ੍ਰਿਣਕੋਮਾਲੀ ਨੂੰ ਊਰਜਾ ਹੱਬ ਵਜੋਂ ਵਿਕਸਤ ਕਰਨ ਲਈ ਇਕ ਸਮਝੌਤੇ 'ਤੇ ਵੀ ਦਸਤਖ਼ਤ ਕੀਤੇ। ਸ਼੍ਰੀਲੰਕਾ ਦੇ ਪੂਰਬੀ ਖੇਤਰ ਨੂੰ ਨਵੀਂ ਦਿੱਲੀ ਦੀ ਬਹੁ-ਖੇਤਰੀ ਗ੍ਰਾਂਟ ਸਹਾਇਤਾ ਦੀ ਸਹੂਲਤ ਲਈ ਇਕ ਹੋਰ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ। ਉਨ੍ਹਾਂ ਕਿਹਾ ਕਿ ਭਾਰਤ ਵਿਰੁੱਧ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵਾਂਗੇ ।