ਰਾਹੁਲ ਗਾਂਧੀ ਨੇ ਕੱਪੜਾ ਫੈਕਟਰੀ ਦਾ ਕੀਤਾ ਦੌਰਾ

ਨਵੀਂ ਦਿੱਲੀ, 5 ਅਪ੍ਰੈਲ - ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਦੇ ਸਮਰਥਨ ਅਤੇ ਸਹੀ ਬੁਨਿਆਦੀ ਢਾਂਚੇ ਨਾਲ, ਭਾਰਤ ਕੱਪੜਾ ਉਦਯੋਗ ਦਾ ਇਕ ਗਲੋਬਲ ਹੱਬ ਬਣ ਸਕਦਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਇੱਥੇ ਟੈਕਸਟਾਈਲ ਫੈਕਟਰੀ ਦਾ ਦੌਰਾ ਕੀਤਾ ਅਤੇ ਇਸ ਦੀ ਵੀਡੀਓ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਂਝੀ ਕੀਤੀ। ਭਾਰਤ ਦੀ ਟੈਕਸਟਾਈਲ ਵਿਰਾਸਤ ਬੇਮਿਸਾਲ ਹੈ, ਹਰ 100 ਕਿਲੋਮੀਟਰ 'ਤੇ ਇਕ ਨਵੀਂ ਕਲਾ ਅਤੇ ਇਕ ਨਵੀਂ ਕਹਾਣੀ ਹੈ । ਪਰ ਅੱਜ, ਸਾਡੇ ਜ਼ਿਆਦਾਤਰ ਕਪਾਹ ਦੇ ਬੀਜ ਅਤੇ ਖੇਤੀ ਤਕਨੀਕ ਵਿਦੇਸ਼ੀ ਕੰਪਨੀਆਂ 'ਤੇ ਨਿਰਭਰ ਕਰਦੇ ਹਨ। ਸਾਡੇ ਕਿਸਾਨਾਂ ਨੂੰ ਘੱਟ ਤਨਖ਼ਾਹ ਮਿਲਦੀ ਹੈ ਅਤੇ ਸਾਡੀ ਸਪਲਾਈ ਲੜੀ ਪ੍ਰਭਾਵਿਤ ਹੁੰਦੀ ਹੈ।