JALANDHAR WEATHER

ਲੰਡਨ ਤੋਂ ਮੁੰਬਈ ਆ ਰਹੀ ਉਡਾਣ ਪਹੁੰਚੀ ਤੁਰਕੀ, 15 ਘੰਟਿਆਂ ਤੋਂ ਫਸੇ 200 ਤੋਂ ਵੱਧ ਭਾਰਤੀ

ਨਵੀਂ ਦਿੱਲੀ, 3 ਅਪ੍ਰੈਲ -ਲੰਡਨ ਤੋਂ ਮੁੰਬਈ ਜਾ ਰਹੀ ਵਰਜਿਨ ਅਟਲਾਂਟਿਕ ਏਅਰਲਾਈਨਜ਼ ਦੀ ਉਡਾਣ ਨੂੰ ਐਮਰਜੈਂਸੀ ਮੈਡੀਕਲ ਕੇਸ ਕਾਰਨ ਤੁਰਕੀ ਭੇਜ ਦਿੱਤਾ ਗਿਆ। ਮੈਡੀਕਲ ਐਮਰਜੈਂਸੀ ਅਤੇ ਤਕਨੀਕੀ ਜਾਂਚ ਕਾਰਨ ਉਡਾਣ ਨੂੰ ਮੋੜਨਾ ਪਿਆ। ਯਾਤਰੀਆਂ ਨੂੰ ਤੁਰਕੀ ਤੋਂ ਆਪਣੀ ਅਗਲੀ ਯਾਤਰਾ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਕਿਉਂਕਿ ਏਅਰਲਾਈਨ ਨੇ ਅਜੇ ਤੱਕ ਕੋਈ ਵਿਕਲਪਿਕ ਪ੍ਰਬੰਧਾਂ ਦਾ ਐਲਾਨ ਨਹੀਂ ਕੀਤਾ ਹੈ। ਲੰਡਨ ਤੋਂ ਮੁੰਬਈ ਜਾਣ ਵਾਲੀ ਵਰਜਿਨ ਅਟਲਾਂਟਿਕ ਉਡਾਣ ਦੀ ਮੈਡੀਕਲ ਐਮਰਜੈਂਸੀ ਕਾਰਨ ਐਮਰਜੈਂਸੀ ਲੈਂਡਿੰਗ ਤੋਂ ਬਾਅਦ 200 ਤੋਂ ਵੱਧ ਭਾਰਤੀ ਯਾਤਰੀ ਤੁਰਕੀ ਦੇ ਦੂਰ-ਦੁਰਾਡੇ ਦਿਆਰਬਾਕਿਰ ਹਵਾਈ ਅੱਡੇ 'ਤੇ ਫਸੇ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ