ਪ੍ਰਧਾਨ ਮੰਤਰੀ ਮੋਦੀ ਨੇ ਥਾਈਲੈਂਡ ਦੇ ਰਾਜੇ ਨੂੰ ਬੁੱਧ ਦੀ ਮੂਰਤੀ, ਰਾਣੀ ਨੂੰ ਜ਼ਰੀ ਨਾਲ ਕਢਾਈ ਕੀਤੀ ਰੇਸ਼ਮੀ ਸ਼ਾਲ ਕੀਤੀ ਭੇਟ

ਨਵੀਂ ਦਿੱਲੀ ,4 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥਾਈਲੈਂਡ ਦੇ ਰਾਜਾ ਮਹਾ ਵਜੀਰਾਲੋਂਗਕੋਰਨ ਨੂੰ 'ਧਿਆਨ ਮੁਦਰਾ' ਵਿਚ ਪਿੱਤਲ ਦੀ ਸਾਰਨਾਥ ਬੁੱਧ ਦੀ ਮੂਰਤੀ ਅਤੇ ਰਾਣੀ ਨੂੰ ਜ਼ਰੀ ਦੀ ਕਢਾਈ ਵਾਲਾ ਰੇਸ਼ਮ ਦਾ ਸ਼ਾਲ ਭੇਟ ਕੀਤਾ।ਪ੍ਰਧਾਨ ਮੰਤਰੀ ਮੋਦੀ ਨੇ ਥਾਈਲੈਂਡ ਦੀ ਪ੍ਰਧਾਨ ਮੰਤਰੀ ਪੀ. ਸ਼ਿਨਾਵਾਤਰਾ ਨੂੰ ਪਿੱਤਲ ਦਾ ਡੋਕਰਾ ਮੋਰ ਅਤੇ ਉਨ੍ਹਾਂ ਦੇ ਪਤੀ ਨੂੰ ਚਾਂਦੀ-ਸੋਨੇ ਦਾ ਕਫਲਿੰਕ ਭੇਟ ਕੀਤਾ। ਉੱਤਰ ਪ੍ਰਦੇਸ਼, ਖਾਸ ਕਰਕੇ ਵਾਰਾਣਸੀ ਵਿਚ ਬਣੇ ਰੇਸ਼ਮ ਦੇ ਸ਼ਾਲ, ਭਾਰਤ ਦੀ ਅਮੀਰ ਬੁਣਾਈ ਪਰੰਪਰਾ ਦੇ ਮਾਸਟਰਪੀਸ ਹਨ।