ਸਰਕਾਰੀ ਹਾਈ ਸਕੂਲ ਖੱਸਣ ਦੇ ਅੱਠਵੀਂ ਜਮਾਤ ਦਾ ਨਤੀਜਾ 100% ਰਿਹਾ

ਭੁਲੱਥ, 4 ਅਪ੍ਰੈਲ (ਮੇਹਰ ਚੰਦ ਸਿੱਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਜਾਰੀ ਕੀਤੇ ਗਏ ਸਰਕਾਰੀ ਹਾਈ ਸਕੂਲ ਖੱਸਣ ਦਾ ਅੱਠਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਸੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਦਾ ਸਿਹਰਾ ਸਟਾਫ ਨੂੰ ਜਾਂਦਾ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੀ ਮਿਹਨਤ ਕਰਵਾਈ ਹੈ ਤੇ ਭਵਿੱਖ ਵਿਚ ਵੀ ਸਕੂਲ ਦਾ ਸਮੂਹ ਸਟਾਫ ਵਿਦਿਆਰਥੀਆਂ ਨੂੰ ਚੰਗੀ ਮਿਹਨਤ ਕਰਵਾਉਂਦਾ ਰਹੇਗਾ।