ਕੱਲ੍ਹ ਦੇ ਬਿਮਸਟੇਕ ਸੰਮੇਲਨ 'ਚ ਹਿੱਸਾ ਲੈਣ ਲਈ ਹਾਂ ਉਤਸ਼ਾਹਿਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਬੈਂਕਾਕ (ਥਾਈਲੈਂਡ), 3 ਅਪ੍ਰੈਲ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਕੱਲ੍ਹ ਬਿਮਸਟੇਕ ਸੰਮੇਲਨ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਹਾਂ। ਥਾਈਲੈਂਡ ਦੀ ਅਗਵਾਈ ਹੇਠ, ਇਸ ਫੋਰਮ ਵਿਚ ਖੇਤਰੀ ਸਹਿਯੋਗ ਨੂੰ ਇਕ ਨਵੀਂ ਗਤੀ ਮਿਲੀ ਹੈ। ਇਸ ਲਈ, ਅਸੀਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦੇ ਹਾਂ ਅਤੇ ਆਪਣੀਆਂ ਸ਼ੁੱਭਕਾਮਨਾਵਾਂ ਪ੍ਰਗਟ ਕਰਦੇ ਹਾਂ।