ਹਾਈਵੇ ’ਤੇ ਸੜਕ ਹਾਦਸੇ ’ਚ ਇਕ ਦੀ ਮੌਤ, ਦੂਜਾ ਜ਼ਖਮੀ

ਸੰਘੋਲ, (ਲੁਧਿਆਣਾ), 4 ਅਪ੍ਰੈਲ (ਫ਼ਤਹਿਗੜ੍ਹ ਸਾਹਿਬ)- ਚੰਡੀਗੜ੍ਹ - ਲੁਧਿਆਣਾ ਮੁੱਖ ਮਾਰਗ ’ਤੇ ਪਿੰਡ ਖੰਟ- ਪੋਹਲੋਮਾਜਰਾ ਵਿਚਕਾਰ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਜਣੇ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ, ਜਦੋਂ ਮੋਟਰਸਾਈਕਲ ਸਵਾਰ ਘਰ ਵੱਲ ਜਾਂਦੇ ਰਸਤੇ ’ਚ ਅਣ ਪਛਾਤੇ ਵਾਹਨ ਦੀ ਲਪੇਟ ’ਚ ਆ ਗਏ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸੂਚਨਾ ਮਿਲਣ ’ਤੇ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਖਮਾਣੋਂ ਦੇ ਸਰਕਾਰੀ ਹੈਲਥ ਸੈਂਟਰ ਦਾਖਲ ਕਰਵਾਇਆ ਗਿਾ। ਦੋਵੇਂ ਪੀੜਤ ਪਿੰਡ ਪੋਹਲੋਮਾਜਰਾ ਨਿਵਾਸੀ ਹਨ। ਸਿਹਤ ਕੇਂਦਰ ’ਚ ਮੌਜੂਦ ਡਾਕਟਰ ਨੇ ਲਖਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਹਰਜਿੰਦਰ ਸਿੰਘ ਨੂੰ ਮੁਢਲੀ ਸਹਾਇਤਾ ਉਪਰੰਤ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਹ ਮੋਹਾਲੀ ਦੇ ਹਸਪਤਾਲ ਵਿਚ ਇਲਾਜ਼ ਅਧੀਨ ਹੈ।