JALANDHAR WEATHER

ਔਰਤਾਂ ਦੀ ਜਾਇਦਾਦ ਨੂੰ ਵਕਫ਼ ਜਾਇਦਾਦ ਨਹੀਂ ਐਲਾਨਿਆ ਜਾ ਸਕਦਾ- ਕਿਰਨ ਰਿਜਿਜੂ

ਨਵੀਂ ਦਿੱਲੀ, 3 ਅਪ੍ਰੈਲ- ਰਿਜੀਜੂ ਨੇ ਰਾਜ ਸਭਾ ਵਿਚ ਬੋਲਦੇ ਹੋਏ ਕਿਹਾ ਕਿ ਭਾਰਤ ਕੋਲ ਦੁਨੀਆ ਦੀ ਸਭ ਤੋਂ ਵੱਡੀ ਵਕਫ਼ ਜਾਇਦਾਦ ਹੈ ਅਤੇ ਵਕਫ਼ ਬੋਰਡ ਕੋਲ ਭਾਰਤ ਵਿਚ ਸਭ ਤੋਂ ਜ਼ਿਆਦਾ ਜ਼ਮੀਨ ਵੀ ਵਕਫ਼ ਬੋਰਡ ਕੋਲ ਹੈ। ਉਨ੍ਹਾਂ ਕਿਹਾ ਕਿ ਰੇਲਵੇ ਅਤੇ ਰੱਖਿਆ ਖੇਤਰ ਦੀ ਜਾਇਦਾਦ ਦੇਸ਼ ਦੀ ਜਾਇਦਾਦ ਹੈ ਅਤੇ ਇਨ੍ਹਾਂ ਸਾਰਿਆਂ ਦੀ ਵਰਤੋਂ ਦੇਸ਼ ਦੇ ਨਾਗਰਿਕਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਕੀਤੀ ਜਾਂਦੀ ਹੈ। ਸੋਧ ਤੋਂ ਬਾਅਦ, ਵਕਫ਼ ਜਾਇਦਾਦ ਦੀ ਪੂਰੀ ਟਰੈਕਿੰਗ ਹੋਵੇਗੀ। ਇਸ ਨਾਲ ਗਰੀਬ ਮੁਸਲਮਾਨਾਂ ਨੂੰ ਫਾਇਦਾ ਹੋਵੇਗਾ। ਰਿਜਿਜੂ ਨੇ ਕਿਹਾ ਕਿ ਜੇਕਰ ਜਾਇਦਾਦ ਵਕਫ਼ ਕੋਲ ਰਜਿਸਟਰਡ ਹੈ ਤਾਂ ਇਸ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ, ਪਰ ਵਿਵਾਦਿਤ ਮਾਮਲਿਆਂ ਵਿਚ ਅਦਾਲਤ ਫੈਸਲਾ ਕਰੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਜ਼ਮੀਨ ਰਾਜ ਸਰਕਾਰ ਦਾ ਮਾਮਲਾ ਹੈ ਅਤੇ ਕੇਂਦਰ ਦਾ ਇਸ ਵਿਚ ਕੋਈ ਦਖਲ ਨਹੀਂ ਹੋਵੇਗਾ। ਰਿਜੀਜੂ ਨੇ ਕਿਹਾ ਕਿ ਵਿਧਵਾਵਾਂ ਅਤੇ ਅਨਾਥਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ। ਇਸ ਲਈ, ਜਿਸ ਜਾਇਦਾਦ ਵਿਚ ਔਰਤ ਦਾ ਹੱਕ ਹੈ, ਉਸਨੂੰ ਵਕਫ਼ ਜਾਇਦਾਦ ਘੋਸ਼ਿਤ ਨਹੀਂ ਕੀਤਾ ਜਾ ਸਕਦਾ। ਇਹ ਬਿੱਲ ਇਹ ਯਕੀਨੀ ਬਣਾਉਂਦਾ ਹੈ ਕਿ ਪੂਰੇ ਪਰਿਵਾਰ ਦੀ ਜਾਇਦਾਦ ਨੂੰ ਵਕਫ਼ ਜਾਇਦਾਦ ਵਜੋਂ ਘੋਸ਼ਿਤ ਨਹੀਂ ਕੀਤਾ ਜਾ ਸਕੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ