JALANDHAR WEATHER

ਪੁਲਿਸ ਵਲੋਂ 2 ਪਿਸਤੌਲ 30 ਬੋਰ ਅਤੇ ਮੋਟਰਸਾਈਕਲ ਸਮੇਤ ਦੋ ਦੋਸ਼ੀ ਗ੍ਰਿਫਤਾਰ

ਰਾਮ ਤੀਰਥ, (ਅੰਮ੍ਰਿਤਸਰ), 3 ਅਪ੍ਰੈਲ (ਧਰਵਿੰਦਰ ਸਿੰਘ ਔਲਖ)- ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਸਤਿੰਦਰ ਸਿੰਘ ਅਤੇ ਮਨਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਿੰਦਰ ਸਿੰਘ ਗਿੱਲ ਕਪਤਾਨ (ਇਨਵੈਸਟੀਗੇਸ਼ਨ) ਦੀ ਅਗਵਾਈ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਸਫ਼ਲਤਾ ਪ੍ਰਾਪਤ ਕਰਦੇ ਹੋਏ ਦੋ ਪਿਸਤੌਲ 30 ਬੋਰ ਅਤੇ ਮੋਟਰਸਾਈਕਲ ਸਮੇਤ ਦੋ ਦੋਸ਼ੀ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇੰਚਾਰਜ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵਲੋਂ ਪੁਲਿਸ ਪਾਰਟੀ ਸਮੇਤ ਨਹਿਰ ਪਿੰਡ ਕੋਹਾਲੀ ਵਿਖੇ ਸਪੈਸ਼ਲ ਨਾਕਾਬੰਦੀ ਦੌਰਾਨ ਭਿੱਟੇਵੱਡ ਵਾਲੇ ਪਾਸੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਕਾਬੂ ਕਰਕੇ, ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਦੋ ਪਿਸਤੌਲ 30 ਬੋਰ, (5 ਰੋਲੈਕਸ) ਅਤੇ ਇਕ ਪਲੈਟੀਨਾ ਮੋਟਰਸਾਈਕਲ ਨੰਬਰ ਪੀ.ਬੀ. 38 ਡੀ 3485 ਬਰਾਮਦ ਕੀਤਾ। ਉਨ੍ਹਾਂ ਨੌਜਵਾਨਾਂ ਦੀ ਪਛਾਣ ਦਿਲਰਾਜ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਹੰਸਾ ਸਿੰਘ, ਵਾਸੀਅਨ ਪਿੰਡ ਕਾਲੀਆ ਸਕੱਤਰਾ, ਥਾਣਾ ਵਲਟੋਹਾ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਉਕਤ ਦੋਨਾਂ ਨੌਜਵਾਨਾਂ ਖਿਲਾਫ਼ ਥਾਣਾ ਲੋਪੋਕੇ ਵਿਖੇ ਮੁਕਦਮਾ ਨੰਬਰ 46, ਜੁਰਮ 25/54/59 ਅਸਲਾ ਐਕਟ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ