JALANDHAR WEATHER

ਖੀਰਨੀਆਂ ਦੇ ਪ੍ਰਾਇਮਰੀ ਸਕੂਲ 'ਚ ਡੂਮਣੇ ਦੀਆਂ ਮੱਖੀਆਂ ਦਾ ਹਮਲਾ, ਅਧਿਆਪਕਾ ਸਮੇਤ 5 ਬੱਚੇ ਗੰਭੀਰ

ਸਮਰਾਲਾ (ਲੁਧਿਆਣਾ), 4 ਦਸੰਬਰ (ਗੋਪਾਲ ਸੋਫਤ)-ਨਜ਼ਦੀਕੀ ਪਿੰਡ ਖੀਰਨੀਆਂ ਦੇ ਪ੍ਰਾਇਮਰੀ ਸਕੂਲ ਵਿਚ ਡੂਮਣੇ ਦੀਆਂ ਮੱਖੀਆਂ ਨੇ ਸਕੂਲ ਦੇ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ 5 ਬੱਚਿਆਂ ਅਤੇ ਇਕ ਅਧਿਆਪਕਾ ਨੂੰ ਗੰਭੀਰ ਰੂਪ ਵਿਚ ਹਸਪਤਾਲ ਦਾਖਲ ਕਰਵਾਉਣਾ ਪਿਆ। ਜਾਣਕਾਰੀ ਅਨੁਸਾਰ ਜਦੋਂ ਇਸ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਵਿਦਿਆਰਥੀ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਆਪਣੀਆਂ-ਆਪਣੀਆਂ ਕਲਾਸਾਂ ਵਿਚ ਜਾ ਰਹੇ ਸਨ ਤਾਂ ਇਕਦਮ ਡੂਮਣੇ ਮਖਿਆਲ ਦੀਆਂ ਮੱਖੀਆਂ ਨੇ ਇਨ੍ਹਾਂ ਬੱਚਿਆਂ 'ਤੇ ਹਮਲਾ ਕਰ ਦਿੱਤਾ। ਕੌਸ਼ਲ ਹਸਪਤਾਲ ਦੀ ਡਾਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਤਿੰਨ ਬੱਚੇ ਡੂਮਣੇ ਦੀਆਂ ਮੱਖੀਆਂ ਦੇ ਡੰਗਣ ਕਾਰਨ ਬੇਹੋਸ਼ੀ ਦੀ ਹਾਲਤ ਵਿਚ ਸਨ। 
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ