ਪਲੰਬਰ ਮੰਗਲ ਸਿੰਘ ਦਾ ਲਾਟਰੀ ’ਚੋਂ ਨਿਕਲਿਆ ਡੇਢ ਕਰੋੜ ਦਾ ਇਨਾਮ
ਮਾਨਸਾ, 4 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਸਟੇਟ ਡੀਅਰ 200 ਮਹੀਨਾਵਾਰ ਲਾਟਰੀ ਟਿਕਟ ਦਾ ਪਹਿਲਾ ਡੇਢ ਕਰੋੜ ਰੁਪਏ ਦਾ ਇਨਾਮ ਸਿਰਸਾ (ਹਰਿਆਣਾ) ਦੇ ਪਲੰਬਰ ਮੰਗਲ ਸਿੰਘ ਦਾ ਨਿਕਲਿਆ ਹੈ। ਉਸ ਨੇ ਇਹ ਟਿਕਟ 347063 ਸੁਮੀਤ ਲਾਟਰੀ ਡਿਸਟ੍ਰੀਬਿਊਟਰ ਮਾਨਸਾ ਤੋਂ ਖ਼ਰੀਦੀ ਸੀ। ਜਿਵੇਂ ਹੀ ਬੀਤੀ ਰਾਤ ਗੁੰਬਰ ਨੂੰ ਪਹਿਲਾ ਡਰਾਅ ਉਸ ਦੀ ਏਜੰਸੀ ਰਾਹੀਂ ਵਿਕਣ ਦਾ ਪਤਾ ਲੱਗਾ ਤਾਂ ਉਹ ਤੁਰੰਤ ਪਲੰਬਰ ਦੇ ਘਰ ਸਿਰਸਾ ਜਾ ਪਹੁੰਚਿਆ। ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਪਲੰਬਰ ਮੰਗਲ ਸਿੰਘ ਦੀ ਰਾਤੋਂ ਰਾਤ ਕਿਸਮਤ ਬਦਲ ਗਈ। ਉਸ ਦੀ ਪਤਨੀ ਬੰਦਨਾ ਤੇ ਪਰਿਵਾਰ ਵਾਲੇ ਇੰਨੇ ਖ਼ੁਸ਼ ਹੋਏ ਕਿ ਰਿਸ਼ਤੇਦਾਰਾਂ ਨੂੰ ਬੁਲਾ ਕੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ।