JALANDHAR WEATHER

ਮੋਟਰਸਾਈਕਲ ਸਵਾਰ 2 ਸਕੇ ਭਰਾਵਾਂ ’ਤੇ ਡਿੱਗਿਆ ਰੁੱਖ ਦਾ ਟਾਹਣਾ, ਦੋਵਾਂ ਦੀ ਮੌਤ

ਤਿੱਬੜ, (ਗੁਰਦਾਸਪੁਰ), 5 ਜੁਲਾਈ (ਭੁਪਿੰਦਰ ਸਿੰਘ ਬੋਪਾਰਾਏ)-ਨਜ਼ਦੀਕੀ ਪਿੰਡ ਬੱਬੇਹਾਲੀ ਵਿਖੇ ਗੁਰਦਾਸਪੁਰ ਵਾਲੇ ਪਾਸੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ’ਤੇ ਸਫੈਦੇ ਦਾ ਟਾਹਣਾ
ਡਿੱਗਣ ਨਾਲ ਦੋਵਾਂ ਭਰਾਵਾਂ ਦੀ ਮੌਕੇ ’ਤੇ ਹੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸਰਹੱਦੀ ਪਿੰਡ ਸ਼ਹੂਰ ਦੇ ਵਾਸੀ ਦੋ ਸਕੇ ਭਰਾ ਬਲਕਾਰ ਸਿੰਘ ਅਤੇ ਗੁਰਮੇਲ ਸਿੰਘ ਪੁੱਤਰਾਨ ਬੂੜ ਸਿੰਘ ਜੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਭੈਣ ਦੇ ਭੋਗ ’ਤੇ ਪਿੰਡ ਖਾਰਾ ਨੇੜੇ ਕਾਦੀਆਂ ਨੂੰ ਜਾ ਰਹੇ ਸਨ ਕਿ ਜਦੋਂ ਉਹ ਪਿੰਡ ਬੱਬੇਹਾਲੀ ਨੇੜਲੇ ਇਕ ਪੈਟਰੋਲ ਪੰਪ ਨਜ਼ਦੀਕ ਨਸ਼ਾ-ਛਡਾਊ ਕੇਂਦਰ ਕੋਲ ਪੁੱਜੇ ਤਾਂ ਸੜਕ
ਕੰਢੇ ਲੱਗਾ ਸਫੈਦੇ ਦੇ ਰੁੱਖ ਦਾ ਇਕ ਭਾਰੀ ਟਾਹਣਾ ਉਨ੍ਹਾਂ ਉੱਪਰ ਡਿੱਗ ਪਿਆ, ਜਿਸ ਕਾਰਨ ਦੋਵਾਂ ਭਰਾਵਾਂ ਦੀ ਮੌਕੇ ’ਤੇ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ’ਤੇ
ਪਹੁੰਚ ਕੇ ਇਸ ਦੀ ਸੂਚਨਾ ਤਿੱਬੜ ਥਾਣੇ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ