JALANDHAR WEATHER

ਨਗਰ ਪੰਚਾਇਤ ਮਲੌਦ ਦੇ ਸਾਬਕਾ ਪ੍ਰਧਾਨ ਬਾਵੂ ਸੁਰਿੰਦਰ ਕੁਮਾਰ ਬਗਈ ਦਾ ਦਿਹਾਂਤ

ਮਲੌਦ, 5 ਜੁਲਾਈ (ਸਹਾਰਨ ਮਾਜਰਾ)-ਮਲੌਦ ਸ਼ਹਿਰ ਅਤੇ ਇਲਾਕੇ ਲਈ ਇਹ ਖ਼ਬਰ ਬੇਹੱਦ ਦੁਖਦਾਈ ਹੈ ਕਿ ਨਗਰ ਪੰਚਾਇਤ ਮਲੌਦ ਦੇ ਸਾਬਕਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਐਡਵੋਕੇਟ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਅਤਿ ਨਜ਼ਦੀਕੀ ਬਾਵੂ ਸੁਰਿੰਦਰ ਕੁਮਾਰ ਬਗਈ ਦਾ ਕੁਝ ਸਮਾਂ ਬੀਮਾਰ ਰਹਿਣ ਪਿੱਛੋਂ ਅੱਜ ਕਰੀਬ 11 ਵਜੇ ਦਿਹਾਂਤ ਹੋ ਗਿਆ। ਬਾਵੂ ਸੁਰਿੰਦਰ ਕੁਮਾਰ ਜਿੱਥੇ ਇਲਾਕੇ ਦੀ ਨਾਮਵਰ ਸ਼ਖਸੀਅਤ ਸਨ, ਉਥੇ ਹੀ ਸੀਨੀਅਰ ਰਾਜਨੀਤਿਕ ਆਗੂ ਵੀ ਸਨ। ਇਲਾਕੇ ਨਹੀਂ ਜ਼ਿਲ੍ਹੇ ਵਿਚ ਉਨ੍ਹਾਂ ਦਾ ਨਾਮ ਬੇਹੱਦ ਸਤਿਕਾਰ ਨਾਲ ਲਿਆ ਜਾਂਦਾ ਸੀ। ਉਹ ਲੋਕ ਹਿੱਤਾਂ ਲਈ ਬੇਬਾਕੀ ਨਾਲ ਆਵਾਜ਼ ਉਠਾਉਂਦੇ ਸਨ। ਉਨ੍ਹਾਂ ਦੇ ਸਪੁੱਤਰ ਡਾਕਟਰ ਅਨਿਲ ਕੁਮਾਰ ਬਗਈ ਨੇ ਦੱਸਿਆ ਕਿ ਬਾਵੂ ਸੁਰਿੰਦਰ ਕੁਮਾਰ ਦਾ ਅੰਤਿਮ ਸੰਸਕਾਰ ਕੱਲ੍ਹ 6 ਜੁਲਾਈ ਨੂੰ ਮਲੌਦ ਵਿਖੇ ਸਵੇਰੇ 10 ਵਜੇ ਕੀਤਾ ਜਾਵੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ