JALANDHAR WEATHER

ਪਿੰਡ ਚਮਿਆਰੀ ਦੇ ਨਾਬਾਲਿਗ ਨੌਜਵਾਨ ਦੀ ਲੁਧਿਆਣਾ ਜੇਲ 'ਚ ਮੌਤ

ਚਮਿਆਰੀ, 5 ਜੁਲਾਈ (ਜਗਪ੍ਰੀਤ ਸਿੰਘ)-ਅਜਨਾਲਾ ਦੇ ਪਿੰਡ ਚਮਿਆਰੀ ਦੇ ਨਾਬਾਲਿਗ ਨੌਜਵਾਨ ਦੀ ਲੁਧਿਆਣਾ ਜੇਲ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਨਾਬਾਲਿਗ ਲੜਕਾ ਰੋਹਿਤ ਅਤੇ ਕਸਬਾ ਚਮਿਆਰੀ ਦੀ ਹੀ ਇਕ ਨਾਬਾਲਿਗ ਲੜਕੀ ਆਪਸ ਵਿਚ ਪ੍ਰੇਮ ਕਰਦੇ ਸੀ ਅਤੇ ਕੁਝ ਸਮਾਂ ਪਹਿਲਾਂ ਦੋਵੇਂ ਘਰੋਂ ਭੱਜ ਗਏ ਸਨ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਿਕ ਮੈਂਬਰਾਂ ਵਲੋਂ ਲੜਕੇ ਨੂੰ ਕਾਬੂ ਕਰਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਕੁੱਟਮਾਰ ਕਰਕੇ ਉਸ ਦੀ ਨੱਕ ਨਾਲ ਲਕੀਰਾਂ ਕਢਾਉਂਦੇ ਹੋਏ ਦੀ ਵੀਡੀਓ ਵੀ ਬਣਾ ਕੇ ਵਾਇਰਲ ਕੀਤੀ ਗਈ ਸੀ। ਉਪਰੰਤ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਕਰਕੇ ਲੜਕੇ ਉਤੇ ਮਾਮਲਾ ਵੀ ਦਰਜ ਕਰਵਾ ਦਿੱਤਾ ਸੀ, ਜਿਸ ਤੋਂ ਬਾਅਦ ਲੜਕੇ ਨੂੰ ਪੁਲਿਸ ਵਲੋਂ ਲੁਧਿਆਣਾ ਜੇਲ ਵਿਚ ਭੇਜ ਦਿੱਤਾ ਗਿਆ ਸੀ ਜਿਥੇ ਉਸਦੀ ਮੌਤ ਹੋ ਗਈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ