JALANDHAR WEATHER

ਸਾਹਿਤਕਾਰ ਸੁਰਜੀਤ ਸਿੰਘ ਪੰਛੀ ਦਾ ਅਮਰੀਕਾ 'ਚ ਦਿਹਾਂਤ

ਮਹਿਲ ਕਲਾਂ, 30 ਅਪ੍ਰੈਲ (ਅਵਤਾਰ ਸਿੰਘ ਅਣਖੀ)- ਮਹਿਲ ਕਲਾਂ ( ਬਰਨਾਲਾ) ਨਾਲ ਸੰਬੰਧਿਤ ਸਾਹਿਤਕਾਰ ਸੁਰਜੀਤ ਸਿੰਘ ਪੰਛੀ (90) ਦਾ ਅਮਰੀਕਾ ਦੇ ਸ਼ਹਿਰ ਕੈਲੇਫ਼ੋਰਨੀਆ 'ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਬੀਤੇ ਸਮੇਂ 'ਚ 32 ਕਿਤਾਬਾਂ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਈਆ ਹਨ । ਉਹ ਹੁਣ ਆਪਣੇ ਛੋਟੇ ਬੇਟੇ ਕੋਲ ਅਮਰੀਕਾ ਰਹਿ ਰਹੇ ਸਨ। ਉਨ੍ਹਾਂ ਦੇ ਵਿਛੋੜੇ ਦੀ ਖ਼ਬਰ ਮਿਲਦਿਆਂ ਹੀ ਇਲਾਕਾ ਮਹਿਲ ਕਲਾਂ ਅਤੇ ਸਾਹਿਤਕ ਹਲਕਿਆਂ ’ਚ ਸੋਗ ਦੀ ਲਹਿਰ ਦੌੜ ਗਈ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ: ਦੇ ਪ੍ਰਧਾਨ ਪਵਨ ਸ਼ਰਮਾ ਹਰਚੰਦਪੁਰੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਤਿਕਾਰਯੋਗ ਸੁਰਜੀਤ ਸਿੰਘ ਪੰਛੀ ਦੇ ਅਚਾਨਕ ਚਲੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ। ਪੰਜਾਬੀ ਸਾਹਿਤ ਸਭਾ ਮਹਿਲ ਕਲਾਂ ਨੇ ਸਾਹਿਤਕਾਰ ਪੰਛੀ ਦੇ ਦਿਹਾਂਤ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਪੰਛੀ ਦੇ ਬੇਟੇ ਮਾ: ਰਵਿੰਦਰ ਰਵੀ ਮਹਿਲ ਕਲਾਂ, ਲਾਲੀ ਅਮਰੀਕਾ ਅਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ