ਨੌਜਵਾਨ ਨੇ ਸਾਲੇ ਤੇ ਸਹੁਰੇ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
ਕੌਹਰੀਆਂ, (ਸੰਗਰੂਰ), 30 ਅਪ੍ਰੈਲ (ਸੁਨੀਲ ਕੁਮਾਰ ਗਰਗ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ਾਦੀਹਰੀ ’ਚ ਨੌਜਵਾਨ ਨੇ ਸਾਲੇ ਤੇ ਸਹੁਰੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸ਼ਾਦੀਹਰੀ ਦੇ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਨੇ ਆਪਣੇ ਸਹੁਰਾ ਲਖਬੀਰ ਸਿੰਘ ਅਤੇ ਸਾਲਾ ਜਗਸੀਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ ਹੈ। ਗੁਰਵਿੰਦਰ ਸਿੰਘ ਦਾ ਵਿਆਹ ਵੀਰਪਾਲ ਕੌਰ ਪੁੱਤਰੀ ਲਖਬੀਰ ਸਿੰਘ ਵਾਸੀ ਰਸੌਲੀ ਜ਼ਿਲ੍ਹਾ ਪਟਿਆਲਾ ਨਾਲ ਹੋਇਆ ਸੀ। ਦੋਵਾਂ ਦਾ ਹਮੇਸ਼ਾ ਆਪਸ ਵਿਚ ਝਗੜਾ ਰਹਿੰਦਾ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;