JALANDHAR WEATHER

ਬੀਜੇਪੀ ਵਿਚ ਜਾਣ ਦੀਆਂ ਅਟਕਲਾਂ ਦੇ ਸਵਾਲ ਤੋਂ ਬਚਦੇ ਨਜ਼ਰ ਆਏ ਸੰਜੀਵ ਅਰੋੜਾ

ਚੰਡੀਗੜ੍ਹ 27 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਕੈਬਨਟ ਮੰਤਰੀ ਸੰਜੀਵ ਅਰੋੜਾ ਬੀਜੇਪੀ ਵਿਚ ਜਾਣ ਦੀਆਂ ਅਟਕਲਾਂ ਦੇ ਸਵਾਲ ਤੋਂ ਬਚਦੇ ਨਜ਼ਰ ਆਏ। ਈਡੀ ਰੇਡ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਬਿਆਨ ਤੇ ਹੁਣ ਵੀ ਕਾਇਮ ਹਨ ਅਤੇ ਮੈਂ ਪੂਰਾ ਸਹਿਯੋਗ ਕਰਨ ਨੂੰ ਤਿਆਰ ਹਾਂ l
ਉਨ੍ਹਾਂ ਕਿਹਾ ਕਿ ਰਾਘਵ ਚੱਡਾ ਨਾਲ ਮੇਰੀ ਅੱਠ ਮਹੀਨਿਆਂ ਤੋਂ ਕੋਈ ਗੱਲ ਨਹੀਂ ਹੋਈ l

ਦਰਅਸਲ ਸੰਜੀਵ ਅਰੋੜਾ ਦੀਆਂ ਚਰਚਾਵਾਂ ਸੀ ਕਿ ਉਹ ਵੀ ਬੀਜੇਪੀ ਜੁਆਇੰਨ ਕਰ ਸਕਦੇ ਨੇ ਜਿਸ ਬਾਰੇ ਪੁੱਛੇ ਜਾਣ ਤੇ ਸੰਜੀਵ ਅਰੋੜਾ ਨੇ ਕਿਹਾ ਕਿ ਅੱਜ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੰਤਰੀ ਵਜੋਂ ਸੇਵਾ ਨਿਭਾਅ ਰਿਹਾ ਹਾਂ l ਇਸਤੋ ਪਹਿਲਾਂ ਵੀ ਸੰਜੀਵ ਅਰੋੜਾ ਬੀਜੇਪੀ ਵਿਚ ਜਾਣ ਦੀ ਗੱਲ ਨੂੰ ਹੱਸਦੇ ਹੋਏ ਕਈ ਵਾਰ ਟਾਲ ਚੁੱਕੇ ਨੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ