JALANDHAR WEATHER

ਨਿਆਂ ਪ੍ਰਕਿਰਿਆ 'ਤੇ ਸਿਆਸੀ ਪਰਛਾਂਵਾਂ ਪੈ ਜਾਵੇ, ਕਮਜ਼ੋਰ ਹੋ ਜਾਂਦੇ ਹਨ ਸੱਚ ਅਤੇ ਇਨਸਾਫ਼ - ਅਮਨ ਅਰੋੜਾ

ਚੰਡੀਗੜ੍ਹ, 27 ਅਪ੍ਰੈਲ - ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਟਵੀਟ ਕਰ ਕਿਹਾ, ਜਦੋਂ ਨਿਆਂ ਪ੍ਰਕਿਰਿਆ 'ਤੇ ਸਿਆਸੀ ਪਰਛਾਂਵਾਂ ਪੈ ਜਾਵੇ, ਤਾਂ ਸੱਚ ਅਤੇ ਇਨਸਾਫ਼ ਦੋਵੇਂ ਕਮਜ਼ੋਰ ਹੋ ਜਾਂਦੇ ਹਨ। ਆਰ.ਐੱਸ.ਐੱਸ. ਨਾਲ ਜੁੜੀ ਵਿਚਾਰਧਾਰਾ ਵਾਲੀ ਭਾਜਪਾ ਸਰਕਾਰ ਦੇ ਕੇਸ ਵਿਚ, ਉਹੀ ਮਾਹੌਲ ਜਿੱਥੇ ਜੱਜ ਦੇ ਸੰਬੰਧ ਵੀ ਆਰ.ਐੱਸ.ਐੱਸ. ਨਾਲ ਉੱਠਦੇ ਸਵਾਲ ਬਣ ਜਾਣ, ਉੱਥੇ ਨਿਰਪੱਖਤਾ ਦੀ ਗੁੰਜਾਇਸ਼ ਘੱਟ ਰਹਿ ਜਾਂਦੀ ਹੈ।
ਇਸ ਲਈ ਅਰਵਿੰਦ ਕੇਜਰੀਵਾਲ ਜੀ ਨੇ ਮਹਾਤਮਾ ਗਾਂਧੀ ਜੀ ਦੇ ਸਤਿਆਗ੍ਰਹਿ ਦਾ ਰਸਤਾ ਚੁਣਿਆ ਹੈ ਅਤੇ ਅਦਾਲਤ ਵਿੱਚ ਪੇਸ਼ ਨਾ ਹੋਣ ਦਾ ਐਲਾਨ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ