ਝੱਜਾ 'ਚ ਅੱਗ ਲੱਗਣ ਨਾਲ 4 ਏਕੜ ਕਣਕ, ਨਾੜ ਤੇ ਤੂੜੀ ਸੜ ਕੇ ਸਵਾਹ
ਕੋਟਫ਼ਤੂਹੀ (ਹੁਸ਼ਿਆਰਪੁਰ), 23 ਅਪ੍ਰੈਲ (ਅਵਤਾਰ ਸਿੰਘ ਅਟਵਾਲ)- ਪਿੰਡ ਝੱਜਾ ਦੇ ਖੇਤਾਂ ਵਿਚ ਬਿਜਲੀ ਦੀਆ ਨੀਵੀਆਂ ਤਾਰਾਂ ਦੇ ਆਪਸ ਵਿਚ ਉਲਝ ਜਾਣ ਨਾਲ ਤਾਰਾਂ ਟੁੱਟਣ ਕੇ ਚੰਗਿਆੜੇ ਨਿਕਲਣ ਨਾਲ ਲੱਗੀ ਅੱਗ ਨਾਲ 4 ਏਕੜ ਕਣਕ ਦੀ ਫ਼ਸਲ, ਢਾਈ ਏਕੜ ਨਾੜ ਤੇ 5 ਦੇ ਕਰੀਬ ਤੂੜੀ ਦੀਆਂ ਬਣਾ ਕੇ ਰੱਖੀਆ ਟਰਾਲੀਆਂ ਸੜ ਕੇ ਸਵਾਹ ਹੋ ਗਈਆ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਪਿੰਡ ਝੱਜਾਂ ਦੇ ਖੇਤਾਂ ਵਿਚੋਂ ਲੰਘਦੀਆਂ ਤਾਰਾਂ ਦੇ ਆਪਸ ਵਿਚ ਉਲਝ ਕੇ ਟੁੱਟ ਕੇ ਹੇਠਾਂ ਡਿੱਗਣ ਨਾਲ ਉਨ੍ਹਾਂ ਵਿਚੋਂ ਨਿਕਲੀਆਂ ਚਿੰਗਆੜੀਆ ਨਾਲ ਲੱਗੀ ਜੋ ਦੁਪਹਿਰ ਦੇ ਸਮੇਂ ਤੇਜ਼ ਹਵਾ ਦੇ ਬਹਾਅ ਵਿਚ ਤੇਜ਼ੀ ਨਾਲ ਖੇਤਾਂ ਵਿਚ ਫੈਲ ਗਈ | ਇਸ ਅੱਗ ਨਾਲ ਮੱਖਣ ਸਿੰਘ ਪੁੱਤਰ ਮੇਲਾ ਸਿੰਘ ਨਿਵਾਸੀ ਝੱਜਾ ਦੀ 4 ਏਕੜ ਕਣਕ ਦੀ ਖੜੀ ਫ਼ਸਲ ਚੰਦ ਹੀ ਮਿੰਟਾਂ ਵਿਚ ਸੜ ਕੇ ਸਵਾਹ ਹੋ ਗਈ | ਇਸ ਦੇ ਨਾਲ ਚਰਨਜੀਤ ਸਿੰਘ ਦੀ ਢਾਈ ਏਕੜ ਨਾੜ ਤੇ ਗੋਗੀ ਝੱਜਾ ਦੀ ਲਗਭਗ 5 ਦੇ ਕਰੀਬ ਤੂੜੀ ਦੀਆਂ ਬਣਾਈਆ ਟਰਾਲੀਆਂ ਚੰਦ ਮਿੰਟਾਂ ਵਿਚ ਸੜ ਗਈਆ | ਮੌਕੇ ਤੇ ਪਿੰਡ ਦੇ ਆਸ-ਪਾਸ ਪਿੰਡ ਵਾਲਿਆਂ ਦੇ ਟਰੈਕਟਰਾਂ ਦੀ ਮਦਦ ਨਾਲ ਆਸ-ਪਾਸ ਖੇਤ ਵਾਹ ਕੇ ਇਸ ਅੱਗ ਉੱਪਰ ਕਾਬੂ ਪਾਇਆ ਤੇ ਮੌਕੇ 'ਤੇ ਵੱਡਾ ਹਾਦਸਾ ਹੋਣੋਂ ਬਚਾਅ ਕੀਤਾ | ਮੌਕੇ 'ਤੇ ਫਾਇਰ ਬਿ੍ਗੇਡ ਦੀ ਗੱਡੀ ਵੀ ਪਹੁੰਚੀ |
;
;
;
;
;
;
;
;
;