ਚੀਨ ਤੇ ਭਾਰਤ ਨਰਕ ਵਰਗੀਆਂ ਥਾਵਾਂ, ਟਰੰਪ ਨੇ ਭੜਕਾਊ ਪੋਸਟ ਕੀਤੀ ਸ਼ੇਅਰ
ਨਵੀਂ ਦਿੱਲੀ , 23 ਅਪ੍ਰੈਲ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਆਪਣੇ ਵਿਵਾਦਪੂਰਨ ਬਿਆਨ ਲਈ ਖ਼ਬਰਾਂ ਵਿਚ ਹਨ। ਇਸ ਵਾਰ, ਆਪਣੇ ਸੋਸ਼ਲ ਮੀਡੀਆ ਪਲੇਟਫਾਰਮ, ਟਰੂਥ ਸੋਸ਼ਲ 'ਤੇ ਪੋਸਟ ਕੀਤੇ ਇਕ ਤਿੱਖੇ ਪੱਤਰ ਵਿਚ, ਉਨ੍ਹਾਂ ਨੇ ਭਾਰਤ ਅਤੇ ਚੀਨ ਸਮੇਤ ਕਈ ਦੇਸ਼ਾਂ ਨੂੰ "ਨਰਕ" ਕਿਹਾ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਵਿਚ ਜਨਮ ਤੋਂ ਹੀ ਨਾਗਰਿਕਤਾ 'ਤੇ ਬਹਿਸ ਤੇਜ਼ ਹੋ ਰਹੀ ਹੈ। ਆਪਣੇ ਪੱਤਰ ਵਿਚ, ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਅਤੇ ਚੀਨ ਦੇ ਲੋਕ ਕੈਲੀਫੋਰਨੀਆ ਦੇ ਤਕਨੀਕੀ ਖੇਤਰ 'ਤੇ ਹਾਵੀ ਹਨ, ਜੋ ਦੂਜਿਆਂ ਲਈ ਮੌਕੇ ਸੀਮਤ ਕਰਦੇ ਹਨ। ਹਾਲਾਂਕਿ, ਉਨ੍ਹਾਂ ਨੇ ਇਸ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਠੋਸ ਸਬੂਤ ਨਹੀਂ ਦਿੱਤਾ।
ਉਨ੍ਹਾਂ ਨੇ ਜਨਮ ਤੋਂ ਹੀ ਨਾਗਰਿਕਤਾ ਨੀਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਮਰੀਕਾ ਵਿਚ ਪੈਦਾ ਹੋਣ ਵਾਲਾ ਬੱਚਾ ਤੁਰੰਤ ਨਾਗਰਿਕ ਬਣ ਜਾਂਦਾ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਰੇਡੀਓ ਹੋਸਟ ਮਾਈਕਲ ਸੈਵੇਜ ਦੇ ਇਕ ਪੱਤਰ ਨੂੰ ਰੀ-ਪੋਸਟ ਕੀਤਾ ਹੈ, ਜਿਸ ਵਿਚ ਭਾਰਤ, ਚੀਨ ਅਤੇ ਹੋਰ ਦੇਸ਼ਾਂ ਨੂੰ "ਨਰਕ ਵਰਗੀ ਜਗ੍ਹਾ" ਕਿਹਾ ਗਿਆ ਹੈ। ਅਮਰੀਕਾ ਦੇ ਜਨਮ ਸਿੱਧ ਨਾਗਰਿਕਤਾ ਕਾਨੂੰਨ ਵਿਚ ਬਦਲਾਅ ਦੀ ਮੰਗ ਕਰਦੇ ਹੋਏ ਆਪਣੇ ਨਸਲਵਾਦੀ ਬਿਆਨ ਵਿੱਚ ਸੈਵੇਜ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੋ ਏਸ਼ੀਆਈ ਦੇਸ਼ਾਂ ਦੇ ਲੋਕ ਅਮਰੀਕਾ ਵਿਚ "ਨੌਵੇਂ ਮਹੀਨੇ ਵਿਚ ਬੱਚਾ ਪੈਦਾ ਕਰਨ" ਆਉਂਦੇ ਹਨ ਅਤੇ ਇਹ ਕਾਨੂੰਨ ਉਨ੍ਹਾਂ ਨੂੰ ਤੁਰੰਤ ਅਮਰੀਕੀ ਨਾਗਰਿਕ ਬਣਾ ਦਿੰਦਾ ਹੈ। ਉਨ੍ਹਾਂ ਨੇ ਉਸ ਪੱਤਰ ਵਿੱਚ ਲਿਖਿਆ, "ਇੱਥੇ ਪੈਦਾ ਹੁੰਦੇ ਹੀ ਬੱਚਾ ਤੁਰੰਤ ਨਾਗਰਿਕ ਬਣ ਜਾਂਦਾ ਹੈ ਅਤੇ ਫਿਰ ਉਹ ਚੀਨ, ਭਾਰਤ ਜਾਂ ਦੁਨੀਆ ਦੀ ਕਿਸੇ ਹੋਰ 'ਨਰਕ-ਸਮਾਨ' ਜਗ੍ਹਾ ਤੋਂ ਆਪਣੇ ਪੂਰੇ ਪਰਿਵਾਰ ਨੂੰ ਇੱਥੇ ਲੈ ਆਉਂਦੇ ਹਨ।" ਇਸ ਪੱਤਰ ਵਿਚ ਭਾਰਤੀ ਅਤੇ ਚੀਨੀ ਪ੍ਰਵਾਸੀਆਂ ਨੂੰ "ਲੈਪਟਾਪ ਵਾਲੇ ਗੁੰਡੇ" ਵੀ ਦੱਸਿਆ ਗਿਆ ਹੈ।
;
;
;
;
;
;
;
;