ਜਰਮਨੀ ਦੇ 3 ਦਿਨਾ ਦੌਰੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ,ਜਰਮਨ ਸੰਸਦ ਮੈਂਬਰਾਂ ਨਾਲ ਕੀਤੀ ਮੁਲਾਕਾਤ
ਬਰਲਿਨ (ਜਰਮਨੀ), 21 ਅਪ੍ਰੈਲ - ਰੱਖਿਆ ਮੰਤਰੀ ਰਾਜਨਾਥ ਸਿੰਘ ਜਰਮਨੀ ਦੇ 3 ਦਿਨਾ ਦੌਰੇ 'ਤੇ ਹਨ । ਆਪਣੇ ਦੌਰੇ ਦੇ ਪਹਿਲੇ ਦਿਨ ਰੱਖਿਆ ਮੰਤਰੀ ਨੇ ਜਰਮਨ ਸੰਸਦ ਦੀ ਸਥਾਈ ਕਮੇਟੀ ਨੂੰ ਰੱਖਿਆ ਅਤੇ ਸੁਰੱਖਿਆ ਬਾਰੇ ਸੰਬੋਧਨ ਕੀਤਾ । ਜਰਮਨ ਦੇ ਸੰਸਦ ਮੈਂਬਰਾਂ ਅਤੇ ਕਮੇਟੀ ਦੇ ਚੇਅਰਮੈਨ ਥਾਮਸ ਰੋਵੇਕੈਂਪ ਨੇ ਸੰਸਦ ਮੈਂਬਰਾਂ ਨਾਲ ਗੱਲਬਾਤ ਲਈ ਰੱਖਿਆ ਮੰਤਰੀ ਦਾ ਸਵਾਗਤ ਕੀਤਾ । ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਰਲਿਨ ਵਿਚ ਹਮਬੋਲਟ ਯੂਨੀਵਰਸਿਟੀ ਵਿਖੇ ਰਬਿੰਦਰਨਾਥ ਟੈਗੋਰ ਦੀ ਮੂਰਤੀ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ । ਰਾਜਨਾਥ ਨੇ ਕਿਹਾ , 'ਆਤਮ ਨਿਰਭਰ ਭਾਰਤ ਸਿਰਫ਼ ਇਕ ਪ੍ਰੋਕਿਓਰਮੈਂਟ ਪ੍ਰੋਗਰਾਮ ਹੀ ਨਹੀਂ , ਸਗੋਂ ਇਹ ਮਿਲ ਕੇ ਬਣਨ , ਮਿਲਕੇ ਤਰੱਕੀ ਕਰਨ ਅਤੇ ਮਿਲ ਕੇ ਇਨੋਵੇਟ ਕਰਨ ਦਾ ਸੱਦਾ ਹੈ ।'
ਯੂਰਪੀ ਦੇਸ਼ ਦੇ ਆਪਣੇ ਤਿੰਨ ਦਿਨਾ ਦੌਰੇ ਦੇ ਪਹਿਲੇ ਦਿਨ ਰੱਖਿਆ ਅਤੇ ਸੁਰੱਖਿਆ ਤੇ ਜਰਮਨ ਪਾਰਲੀਮਾਨੀ ਸਟੈਂਡਿੰਗ ਕਮੇਟੀ ਨੂੰ ਸੰਬੋਧਨ ਕਰਦਿਆਂ , ਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੁਨੀਆ ਨਵੇਂ ਸੁਰੱਖਿਆ ਖ਼ਤਰਿਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਤਕਨਾਲੋਜੀ ਵਿਚ ਬਦਲਾਅ ਵਿਚ ਸਥਿਤੀ ਨੂੰ ਬਹੁਤ ਮੁਸ਼ਕਿਲ ਅਤੇ ਡੁੰਘਾਈ ਨਾਲ ਜੁੜਿਆ ਹੋਇਆ ਬਣਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਬਦਲਦੇ ਮਾਹੌਲ ਦੇ ਹਿਸਾਬ ਨਾਲ ਢਲਣ ਦੀ ਇੱਛਾ ਨਾਲ ਇਕ ਨਵਾਂ ਤਰੀਕਾ ਅੱਜ ਦੀ ਲੋੜ ਹੈ ।
;
;
;
;
;
;
;
;