JALANDHAR WEATHER

ਧਾਮ ਦੇ ਕਪਾਟ ਖੁੱਲ੍ਹਣ ਤੋਂ ਪਹਿਲਾਂ 51 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਕੇਦਾਰਨਾਥ ਮੰਦਰ

ਰੁਦਰਪ੍ਰਯਾਗ (ਉਤਰਾਖੰਡ) , 21 ਅਪ੍ਰੈਲ-ਧਾਮ ਦੇ ਕਪਾਟ ਖੁੱਲ੍ਹਣ ਤੋਂ ਪਹਿਲਾਂ ਕੇਦਾਰਨਾਥ ਮੰਦਰ ਨੂੰ 51 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ । ਸ੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਉਪ ਪ੍ਰਧਾਨ ਵਿਜੇ ਕਪਰਵਾਨ ਨੇ ਦੱਸਿਆ , " ਕੱਲ੍ਹ, ਬਾਬਾ ਕੇਦਾਰ ਦੇ ਦਰਵਾਜ਼ੇ ਸਾਰੇ ਸ਼ਰਧਾਲੂਆਂ ਲਈ ਸਵੇਰੇ 8 ਵਜੇ ਰਸਮਾਂ-ਰਿਵਾਜ਼ਾਂ ਨਾਲ ਖੋਲ੍ਹੇ ਜਾਣਗੇ। ਸ਼ਰਧਾਲੂਆਂ ਲਈ ਪ੍ਰਬੰਧ ਕੀਤੇ ਗਏ ਹਨ । ਅਸੀਂ ਸ਼ਰਧਾਲੂਆਂ ਨੂੰ ਇੱਥੇ ਰੀਲਾਂ ਨਾ ਚਲਾਉਣ ਦੀ ਅਪੀਲ ਕਰਦੇ ਹਾਂ। ਅਸੀਂ ਖਾਸ ਤੌਰ 'ਤੇ ਲੋਕਾਂ ਨੂੰ ਪ੍ਰਭੂ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਰੀਲਾਂ ਨਾ ਚਲਾਉਣ ਲਈ ਕਿਹਾ ਹੈ।"
ਇਸ ਤੋਂ ਪਹਿਲਾਂ ਰੁਦਰਪ੍ਰਯਾਗ ਦੀ ਐੱਸ. ਪੀ. ਨਿਹਾਰਿਕਾ ਤੋਮਰ ਨੇ ਮੰਦਰ ਕੰਪਲੈਕਸ ਵਿਚ ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫੀ ਨਾ ਕਰਨ ਨੂੰ ਕਿਹਾ ਸੀ । । ਭਗਤਾਂ ਦੇ ਮੋਬਾਈਲ ਫੋਨ ਇਸਤੇਮਾਲ ਕਰਨ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ । ਅਜਿਹਾ ਮੰਦਰ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਬਣਾਈ ਰੱਖਣ ਲਈ ਕੀਤਾ ਗਿਆ ਹੈ । ਇਸ ਤੋਂ ਇਲਾਵਾ ਬਿਨ੍ਹਾਂ ਇਜਾਜ਼ਤ ਦੇ ਡ੍ਰੋਨ ਉਡਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ ।

ਜ਼ਿਕਰਯੋਗ ਹੈ ਕਿ ਪਵਿੱਤਰ ਚਾਰ ਧਾਮ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਗੰਗੋਤਰੀ ਤੇ ਯਮਨੋਤਰੀ ਦੇ ਕਪਾਟ ਪਿਛਲੇ ਦਿਨੀਂ ਖੁੱਲ੍ਹ ਚੁੱਕੇ ਹਨ । ਭਲਕੇ ਬਾਬਾ ਕੇਦਾਰ ਨਾਥ ਦੇ ਕਪਾਟ ਖੁੱਲ੍ਹ ਜਾਣਗੇ । ਇਸ ਮਗਰੋਂ ਆਉਂਦੀ 23 ਅਪ੍ਰੈਲ ਨੂੰ ਬਦਰੀਨਾਥ ਅਤੇ ਫਿਰ ਸ੍ਰੀ ਹੇਮਕੁੰਟ ਦੇ ਕਪਾਟ ਵੀ ਖੋਲ੍ਹ ਦਿੱਤੇ ਜਾਣਗੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ