JALANDHAR WEATHER

ਭਲਕੇ ਸਵੇਰੇ 8 ਵਜੇ ਖੁੱਲ੍ਹਣਗੇ ਕੇਦਾਰਨਾਥ ਦੇ ਕਪਾਟ

ਰੁਦਰਪ੍ਰਯਾਗ , (ਉੱਤਰਾਖੰਡ), 21 ਅਪ੍ਰੈਲ-ਕੇਦਾਰਨਾਥ ਦੇ ਕਪਾਟ ਭਲਕੇ 8 ਵਜੇ ਖੁੱਲ੍ਹਣ ਜਾ ਰਹੇ ਹਨ । ਪਾਲਕੀ ਆ ਗਈ ਹੈ ਅਤੇ ਵੱਡੀ ਗਿਣਤੀ ਵਿਚ ਭਗਤਾਂ ਦਾ ਆਉਣਾ ਜਾਰੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੁਦਰਪ੍ਰਯਾਗ ਦੀ ਐੱਸ. ਪੀ. ਨਿਹਾਰਿਕਾ ਤੋਮਰ ਨੇ ਦੱਸਿਆ ਕਿ ਮੰਦਰ ਕੰਪਲੈਕਸ ਵਿਚ ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫੀ ਕਰਨ ਦੀ ਸਖ਼ਤ ਮਨਾਹੀ ਹੈ । ਭਗਤਾਂ ਦੇ ਮੋਬਾਈਲ ਫੋਨ ਇਸਤੇਮਾਲ ਕਰਨ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ । ਅਜਿਹਾ ਮੰਦਰ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਬਣਾਈ ਰੱਖਣ ਲਈ ਕੀਤਾ ਗਿਆ ਹੈ । ਇਸ ਤੋਂ ਇਲਾਵਾ ਬਿਨ੍ਹਾਂ ਇਜਾਜ਼ਤ ਦੇ ਡ੍ਰੋਨ ਉਡਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ