JALANDHAR WEATHER

ਰਮਿੰਦਰ ਆਵਲਾ ਨੇ ਗੁਰੂ ਹਰਸਹਾਏ ਹਲਕੇ ਨੂੰ ਚਾਰ ਫਾਇਰ ਬ੍ਰਿਗੇਡ ਗੱਡੀਆਂ ਮੁੱਹਈਆ ਕਰਵਾਈਆ

ਗੁਰੂ ਹਰਸਹਾਏ (ਫ਼ਿਰੋਜ਼ਪੁਰ), 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਗੁਰੂ ਹਰਸਹਾਏ ਦੇ ਉੱਘੇ ਉਦਯੋਗਪਤੀ ਅਤੇ ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਇਲਾਕੇ ਅੰਦਰ ਜਿਥੇ ਪਹਿਲਾਂ ਹੀ ਲੋੜਵੰਦ ਲੋਕਾਂ ਦੀ ਮਦਦ, ਧਾਰਮਿਕ ਥਾਵਾਂ ਦੀ ਮਦਦ ਅਤੇ ਹੋਰ ਵਿਸ਼ੇਸ਼ ਉਪਰਾਲੇ‌ ਕਰਨ ਚ ਮੋਹਰੀ ਰੋਲ ਨਿਭਾਇਆ ਜਾ ਰਿਹਾ ਸੀ ਉਸੇ ਹੀ ਕੜੀ ਨੂੰ‌ ਅੱਗੇ ਵਧਾਉਂਦਿਆਂ ਗੁਰੂ ਹਰਸਹਾਏ ਵਿਧਾਨ ਸਭਾ ਹਲਕੇ ਲਈ ਆਪਣੇ ਕੋਲੋਂ ਚਾਰ ਫਾਇਰ ਬ੍ਰਿਗੇਡ ਗੱਡੀਆਂ ਮੁਹੱਈਆ ਕਰਵਾਈਆਂ ਹਨ।ਇਸ ਲਈ ਇਕ ਟੋਲ ਫਰੀ ਨੰਬਰ ਜਾਰੀ ਕਰਕੇ ਇਲਾਕੇ ਦੀ ਸੇਵਾ ਲਈ ਫਾਇਰ ਬ੍ਰਿਗੇਡ ਗੱਡੀਆਂ ਭੇਟ ਕੀਤੀਆਂ । ਫ਼ਿਰੋਜ਼ਪੁਰ ਫ਼ਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਪਿੰਡ ਗੁੱਦੜ ਢੰਡੀ, ਪਿੰਡ ਹਾਮਦ ਦੇ ਨਜ਼ਦੀਕ ਬਣੇ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਖੜੀਆਂ ਕੀਤੀਆਂ ਫਾਇਰ ਬ੍ਰਿਗੇਡ ਗੱਡੀਆਂ ਲੋਕਾਂ ਦੀ ਸਹੂਲਤ ਲਈ ਵਰਦਾਨ ਸਾਬਤ ਹੋਣਗੀਆਂ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ