JALANDHAR WEATHER

ਪੰਜਾਬੀਆਂ ਦੇ ਜਜ਼ਬੇ ਨੂੰ ਸਲਾਮ ,ਵੇਖੋ ਕਿਵੇਂ ਬਚਾਈ ਵਿਅਕਤੀ ਦੀ ਜਾਨ

ਫਗਵਾੜਾ , 16 ਅਪ੍ਰੈਲ (ਹਰਜੋਤ ਚਾਨਾ) : ਲੁਧਿਆਣਾ-ਜਲੰਧਰ ਜੀ.ਟੀ. ਰੋਡ ’ਤੇ ਸਥਿਤ ਸ਼ੂਗਰ ਮਿੱਲ ਚੌਕ ’ਚ ਅੱਜ ਦੇਰ ਰਾਤ ਇਕ ਭਿਆਨਕ ਹਾਦਸਾ ਵਾਪਰਿਆ। ਲੁਧਿਆਣਾ ਵਲੋਂ ਆ ਰਿਹਾ ਇਕ ਕੈਂਟਰ ਅੱਗੇ ਚੱਲ ਰਹੇ ਵਾਹਨ ਨਾਲ ਉਸ ਵੇਲੇ ਟਕਰਾ ਗਿਆ, ਜਦੋਂ ਉਸ ਵਾਹਨ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਹਾਦਸੇ ਤੋਂ ਬਾਅਦ ਅੱਗੇ ਵਾਲਾ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਚਾਲਕ ਗੱਡੀ ਅੰਦਰ ਹੀ ਬੁਰੀ ਤਰ੍ਹਾਂ ਫਸ ਗਿਆ ਅਤੇ ਕੁਝ ਸਮੇਂ ਲਈ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਨਜ਼ਰ ਆਇਆ। ਪਰ ਇਸ ਮੁਸ਼ਕਿਲ ਘੜੀ ਵਿੱਚ ਪੰਜਾਬੀਆਂ ਨੇ ਆਪਣਾ ਫਰਜ਼ ਨਿਭਾਇਆ।

ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਗੱਡੀਆਂ ਰੋਕ ਕੇ ਮਦਦ ਲਈ ਹੱਥ ਵਧਾਇਆ। ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਰੱਸੀਆਂ ਅਤੇ ਸਾਂਝੀ ਕੋਸ਼ਿਸ਼ ਨਾਲ ਲੋਕਾਂ ਨੇ ਕੈਂਟਰ ਵਿਚ ਫਸੇ ਡਰਾਈਵਰ ਨੂੰ ਬਾਹਰ ਕੱਢ ਲਿਆ। ਡਰਾਈਵਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਇੰਨੀ ਵੱਡੀ ਘਟਨਾ ਦੇ ਬਾਵਜੂਦ ਮੌਕੇ ’ਤੇ ਕੋਈ ਵੀ ਪੁਲਿਸ ਕਰਮੀ ਨਹੀਂ ਪਹੁੰਚਿਆ ਅਤੇ ਸਾਰਾ ਰੈਸਕਿਊ ਕੰਮ ਲੋਕਾਂ ਨੇ ਆਪਣੇ ਜਜ਼ਬੇ ਅਤੇ ਹਿੰਮਤ ਨਾਲ ਅੰਜਾਮ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ