ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਭਤੀਜੇ ਕ੍ਰਿਸ਼ ਭਗਤ ਨੂੰ ਆਈ.ਪੀ.ਐਲ. ਲਈ ਚੁਣਿਆ , ਪਰਿਵਾਰ 'ਚ ਖੁਸ਼ੀ ਦਾ ਮਾਹੌਲ
ਜਲੰਧਰ ,16 ਅਪ੍ਰੈਲ (ਗੌਰਵ ) - ਪੰਜ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਸਪਿਨ ਆਲਰਾਉਂਡਰ ਅਥਰਵ ਅੰਕੋਲੇਕਰ ਦੇ ਬਦਲ ਵਜੋਂ 21 ਸਾਲਾ ਕ੍ਰਿਸ਼ ਭਗਤ ਨੂੰ ਸਾਈਨ ਕਰਨ ਦਾ ਐਲਾਨ ਕੀਤਾ ਹੈ। ਸੱਜੇ ਹੱਥ ਦਾ ਮੱਧਮ-ਗਤੀ ਵਾਲਾ ਗੇਂਦਬਾਜ਼ ਕ੍ਰਿਸ਼ ਭਗਤ 30 ਲੱਖ ਰੁਪਏ ਦੀ ਬੇਸ ਪ੍ਰਾਈਸ 'ਤੇ ਐਮ.ਆਈ. ਵਿਚ ਸ਼ਾਮਿਲ ਹੋਇਆ। ਆਈ.ਪੀ.ਐਲ. ਲਈ ਉਸ ਦੀ ਚੋਣ 'ਤੇ ਪਰਿਵਾਰ ਵਲੋਂ ਬਹੁਤ ਉਤਸ਼ਾਹ ਮਿਲਿਆ। ਪਰਿਵਾਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ, ਕ੍ਰਿਸ਼ ਦੀ ਮਾਂ ਮਨੂ ਨੇ ਕਿਹਾ ਕਿ ਉਸ ਦੇ ਪੁੱਤਰ ਨੇ 5 ਸਾਲ ਦੀ ਉਮਰ ਵਿਚ ਅਕੈਡਮੀ ਵਿਚ ਖੇਡਣਾ ਸ਼ੁਰੂ ਕੀਤਾ ਸੀ। ਮਾਂ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਨਾਂਅ ਦੋ ਸਾਲਾਂ ਤੋਂ ਆਈ.ਪੀ.ਐਲ. ਵਿਚ ਆ ਰਿਹਾ ਸੀ, ਪਰ ਉਹ ਚੋਣ ਪ੍ਰਾਪਤ ਕਰਨ ਵਿਚ ਅਸਮਰੱਥ ਸੀ। ਇਸ ਸਾਲ, ਉਸ ਦੇ ਪੁੱਤਰ ਨੂੰ ਆਖਰਕਾਰ ਆਈ.ਪੀ.ਐਲ. ਲਈ ਚੁਣਿਆ ਗਿਆ।
;
;
;
;
;
;
;
;