JALANDHAR WEATHER

ਚੱਲਦੀ ਕੰਬਾਈਨ ਤੋਂ ਸ਼ਾਰਟ ਸਰਕਟ ਨਾਲ ਕਣਕ ਨੂੰ ਲੱਗੀ ਅੱਗ

ਗੁਰੂ ਹਰਸਹਾਏ , 16 ਅਪ੍ਰੈਲ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਨਾਲ ਲੱਗਦੇ ਪਿੰਡ ਝੰਡੂਵਾਲਾ ਤੇ ਸ਼ਰੀਂਹ ਵਾਲਾ ਬਰਾੜ ਦੇ ਵਿਚਕਾਰ ਖੇਤਾ 'ਚ ਕਣਕ ਦੇ ਕਟਾਈ ਕਰ ਰਹੀ ਚਲਦੀ ਕੰਬਾਈਨ ਤੋਂ ਸ਼ਾਰਟ ਸਰਕਟ ਹੋਣ ਨਾਲ ਕਈ ਏਕੜ ਕਣਕ ਸੜ ਕੇ ਸੁਆਹ ਹੋ ਗਈ ।ਜਾਣਕਾਰੀ ਅਨੁਸਾਰ ਇਸ ਅੱਗ ਨਾਲ ਜਗਰੂਪ ਸਿੰਘ ਵਾਸੀ ਝੰਡੂਵਾਲਾ ਦੀ 8 ਏਕੜ ਕਣਕ ,ਬੂਟਾ ਸਿੰਘ ਦੀ 5 ਏਕੜ ਕਣਕ, ਇਕਬਾਲ ਸਿੰਘ ਦੀ 7 ਏਕੜ ਕਣਕ ਤੇ ਵੀਰ ਸਿੰਘ ਦੀ 2 ਏਕੜ ਕਣਕ ਸੜ ਕੇ ਸਵਾਹ ਹੋ ਗਈ ।ਵੇਖਦਿਆਂ-ਵੇਖਦਿਆਂ ਹੀ ਇਹ ਅੱਗ ਖੇਤਾਂ ਵਿਚ ਫੈਲ ਗਈ ਅਤੇ ਖੇਤਾਂ ਵਿਚ ਖੜੀ ਕਣਕ ਨੂੰ ਲਪੇਟ ਵਿਚ ਲੈ ਲਿਆ । ਇੰਨਾ ਪਿੰਡਾਂ ਦੇ ਕਿਸਾਨਾਂ ਨੇ ਆਪੋ-ਆਪਣੇ ਟਰੈਕਟਰ ਲਿਜਾ ਕੇ ਬਹੁਤ ਹੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਵਲੋਂ ਕੁਝ ਮਹੀਨੇ ਪਹਿਲਾਂ ਪਿੰਡ ਸ਼ਰੀਹ ਵਾਲਾ ਬਰਾੜ ਅਤੇ ਪਿੰਡ ਝੰਡੂਵਾਲਾ ਦੀਆਂ ਗ੍ਰਾਮ ਪੰਚਾਇਤਾਂ ਨੂੰ ਐਮ. ਪੀ. ਕੋਟੇ ਦੌਰਾਨ ਪਾਣੀ ਵਾਲੀਆਂ ਟੈਂਕੀਆਂ ਜਿਸ 'ਤੇ ਪਾਈਪਾਂ ਲਾ ਕੇ ਫਾਇਰ ਬ੍ਰਿਗੇਡ ਵਰਗੀ ਸਹੂਲਤ ਦਿੱਤੀ ਗਈ ਸੀ ਪਰ ਉਹ ਚਾਲੂ ਕਰਕੇ ਨਹੀਂ ਦਿੱਤੀਆਂ ਗਈਆਂ , ਸਿਰਫ ਖਾਨਾ ਪੂਰਤੀ ਹੀ ਕੀਤੀ ਗਈ ਜੋ ਕਿਸੇ ਕੰਮ ਨਹੀਂ ਆ ਰਹੀਆਂ ।ਜਿਸ 'ਤੇ ਲੋਕਾਂ ਨੇ ਬਹੁਤ ਸਖ਼ਤ ਇਤਰਾਜ਼ ਉਠਾਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ