ਨਵਾਂਸ਼ਹਿਰ ਦੇ ਢੋਲੀ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ
ਨਵਾਂਸ਼ਹਿਰ, 7 ਅਪ੍ਰੈਲ (ਜਸਵੀਰ ਸਿੰਘ ਨੂਰਪੁਰ)- ਕਿਸਮਤ ਦੇ ਦਰਵਾਜ਼ੇ ਜਦੋਂ ਖੁੱਲ੍ਹਦੇ ਹਨ ਤਾਂ ਪਤਾ ਨਹੀਂ ਲੱਗਦਾ ਅਤੇ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਇਸੇ ਤਰ੍ਹਾਂ ਹੀ ਹੋਇਆ ਨਵਾਂਸ਼ਹਿਰ ਦੇ ਬਲਾਕ ਔੜ ਦੇ ਪਿੰਡ ਉੜਾਪੜ ਦੇ ਰਹਿਣ ਵਾਲੇ ਗੁਰਚਰਨ ਸਿੰਘ ਨਾਲ। ਉਸਦੀ ਕਿਸਮਤ ਉਸ ਸਮੇਂ ਜਾਗੀ, ਜਦੋਂ ਉਸ ਨੇ ਆਪਣੇ ਬੇਟੇ ਮਾਨ ਸਿੰਘ ਦੇ ਨਾਂ ਉਤੇ ਲੁਧਿਆਣੇ ਵਿਚ ਲਾਟਰੀ ਪਾਈ ਅਤੇ ਉਸ ਲਾਟਰੀ ਦਾ ਡੇਢ ਕਰੋੜ ਦਾ ਇਨਾਮ ਨਿਕਲਿਆ। ਇਨਾਮ ਨਿਕਲਣ ਦਾ ਪਤਾ ਲੱਗਦਿਆਂ ਹੀ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਪਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਗੁਰਚਰਨ ਸਿੰਘ ਭਗਵਤੀ ਜਾਗਰਣਾਂ ਉਤੇ ਢੋਲ ਵਜਾਉਣ ਦਾ ਕੰਮ ਕਰਦਾ ਹੈ ਅਤੇ ਉਹ ਲਗਾਤਾਰ 40 ਸਾਲ ਤੋਂ ਲਾਟਰੀਆਂ ਪਾ ਰਿਹਾ ਸੀ। ਉਸ ਨੂੰ ਲਾਟਰੀ ਨਿਕਲਣ ਉਤੇ ਪਰਿਵਾਰਿਕ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਉਸ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਪੁੱਤਰ ਦੇ ਨਾਂ ਉਤੇ ਲਾਟਰੀ ਪਾਈ ਗਈ ਸੀ, ਜਿਸ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ।
;
;
;
;
;
;
;
;
;