ਰੁੱਕ-ਰੁੱਕ ਕੇ ਤੇਜ਼ ਪੈ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸੁਕਾਏ ਸਾਹ
ਮੰਡੀ ਲਾਧੂਕਾ (ਫ਼ਾਜ਼ਿਲਕਾ), 03 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ) - ਮੰਡੀ ਲਾਧੂਕਾ ਦੇ ਇਲਾਕੇ ਵਿਚ ਬੀਤੀ ਰਾਤ ਤੋਂ ਰੁੱਕ-ਰੁੱਕ ਕੇ ਲਗਾਤਾਰ ਪੈ ਰਹੀ ਤੇਜ਼ ਬਾਰਿਸ਼ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪਿੰਡ ਰੰਗੀਲਾ ਦੇ ਕਿਸਾਨ ਬਲਬੀਰ ਸਿੰਘ , ਰਾਜਨਪ੍ਰੀਤ ਸਿੰਘ, ਸਿਮਰਨ ਸਿੰਘ ,ਗੁਰਏਕਮ ਸਿੰਘ ਸੈਣੀ ਨੇ ਧਰਤੀ ਤੇ ਵਿਛੀ ਕਣਕ ਦੀ ਫਸਲ ਨੂੰ ਦਿਖਾਉਂਦਿਆਂ ਹੋਇਆਂ ਕਿਹਾ ਕਿ ਪਿਛਲੇ ਦਿਨੀ ਆਈ ਤੇਜ਼ ਬਾਰਿਸ ਤੇ ਹਨੇਰੀ ਨੇ ਕਣਕਾਂ ਦੀਆਂ ਫਸਲਾ ਧਰਤੀ ਤੇ ਵਿਛਾ ਦਿੱਤੀਆਂ ਸਨ। ਪਰ ਹੁਣ ਰਾਤ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਕਾਰਨ ਕਣਕ ਦੀ ਫ਼ਸਲ ਹੋਰ ਬਰਬਾਦ ਹੋ ਜਾਵੇਗੀ। ਕਿਸਾਨ ਬਲਬੀਰ ਸਿੰਘ ਨੇ ਕਿਹਾ ਕਿ ਹਰ ਰੋਜ਼ ਖਰਾਬ ਮੌਸਮ ਦੇ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਪੁੱਤਾਂ ਵਾਂਗ ਕਿਸਾਨਾਂ ਵਲੋਂ ਪਾਲੀਆਂ ਕਣਕਾਂ ਦੀਆਂ ਫ਼ਸਲਾਂ ਖਰਾਬ ਹੋ ਰਹੀਆਂ ਹਨ। ਕਿਸਾਨ ਬਲਬੀਰ ਸਿੰਘ ਨੇ ਕਿਹਾ ਕਿ ਧਰਤੀ 'ਤੇ ਬਾਰਿਸ਼ ਕਾਰਨ ਵਿਛੀਆਂ ਕਣਕਾਂ ਦੀਆਂ ਫ਼ਸਲਾਂ ਥੱਲੋਂ ਕਾਲੀਆਂ ਹੁੰਦੀਆਂ ਜਾ ਰਹੀਆਂ ਹਨ ਤੇ ਕਣਕਾਂ ਦਾ ਝਾੜ ਦਿਨੋਂ- ਦਿਨ ਘੱਟ ਰਿਹਾ ਹੈ।
;
;
;
;
;
;
;
;