ਮਨੀ ਐਕਸਚੇਂਜਰ ਨੂੰ ਲੁੱਟਣ ਆਏ ਲੁਟੇਰਿਆਂ ਨੇ ਚਲਾਈਆਂ ਗੋਲੀਆਂ , 2 ਜ਼ਖ਼ਮੀ
ਲੁਧਿਆਣਾ , 2 ਅਪ੍ਰੈਲ ( ਪਰਮਿੰਦਰ ਸਿੰਘ ਆਹੂਜਾ ) - ਸਥਾਨਕ ਨਿਊ ਮਾਧੋਪੁਰੀ ਵਿਚ ਅੱਜ ਰਾਤ ਮਨੀ ਐਕਸਚੇਂਜਰ ਨੂੰ ਲੁੱਟਣ ਆਏ 2 ਹਥਿਆਰਬੰਦ ਲੁਟੇਰਿਆਂ ਵਲੋਂ ਲੁੱਟ ਦੇ ਮਕਸਦ ਵਿਚ ਅਸਫਲ ਹੋਣ 'ਤੇ ਉੱਥੇ ਗੋਲੀਆਂ ਚਲਾ ਦਿੱਤੀਆਂ ਜਿੱਥੇ ਸਿੱਟੇ ਵਜੋਂ ਮਨੀ ਐਕਸਚੇਂਜਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਜਦਕਿ ਉਸ ਦਾ ਗਵਾਂਢੀ ਲੁਟੇਰਿਆਂ ਵਲੋਂ ਦਾਤ ਨਾਲ ਕੀਤੇ ਹਮਲੇ ਵਿਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਘਟਨਾ ਅੱਜ ਦੇਰ ਰਾਤ ਉਸ ਵਕਤ ਵਾਪਰੀ ਜਦੋਂ ਨਿਊ ਮਾਧੋਪੁਰੀ ਵਿਚ ਮਨੀ ਐਕਸਚੇਂਜ ਦਾ ਕੰਮ ਕਰਨ ਵਾਲਾ ਨੌਜਵਾਨ ਮੁਹੰਮਦ ਆਲਮ ਆਪਣੀ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਤਾਂ 2 ਹਥਿਆਰਬੰਦ ਲੁਟੇਰੇ ਉਸ ਕੋਲ ਆਏ ਅਤੇ ਉਸ ਤੋਂ ਨਕਦੀ ਦੀ ਮੰਗ ਕੀਤੀ। ਜਦੋਂ ਦੁਕਾਨਦਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਵਿਚੋਂ ਇੱਕ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਤੇ ਗੋਲੀ ਚਲਾ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਨਾਲ ਦਾ ਗਵਾਂਢੀ ਨੌਜਵਾਨ ਰਜੇਸ਼ ਕੁਮਾਰ ਉੱਥੇ ਆਇਆ , ਜਿਸ 'ਤੇ ਲੁਟੇਰਿਆ ਵਲੋਂ ਉਸ 'ਤੇ ਵੀ ਹਮਲਾ ਕਰ ਦਿੱਤਾ । ਇਸ ਮੌਕੇ 'ਤੇ ਲੋਕ ਇਕੱਠੇ ਹੋ ਗਏ ਲੁਟੇਰਿਆਂ ਵਲੋਂ ਭੱਜਣ ਸਮੇਂ ਲੁੱਟੇ ਗਏ ਨੋਟ ਉੱਥੇ ਖਿਲਰ ਗਏ।
ਅੱਖੀ ਦੇਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੁਟੇਰਿਆਂ ਵਲੋਂ ਕਈ ਰੋਂਦ ਫਾਇਰ ਕੀਤੇ ਗਏ , ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ । ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਵੱਲੋਂ ਘਟਨਾ ਤੋਂ ਬਾਅਦ ਇਲਾਕੇ ਦੀ ਨਾਕਾਬੰਦੀ ਵੀ ਕੀਤੀ ਗਈ ਪਰ ਲੁਟੇਰਿਆਂ ਦਾ ਸੁਰਾਗ ਨਹੀਂ ਲੱਗਾ ।
;
;
;
;
;
;
;
;