ਰਾਜ ਸਭਾ ਸਕੱਤਰੇਤ ਨੇ ਰਾਘਵ ਚੱਢਾ ਦੀ ਸਦਨ ਵਿਚ ਬੋਲਣ ਦੀ ਬੇਨਤੀ ਨੂੰ ਕੀਤਾ ਰੱਦ
ਨਵੀਂ ਦਿੱਲੀ, 2 ਅਪ੍ਰੈਲ (ਏਐਨਆਈ): ਰਾਜ ਸਭਾ ਸਕੱਤਰੇਤ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਦੀ ਜਨ ਵਿਸ਼ਵਾਸ ਸੋਧ ਬਿੱਲ 'ਤੇ ਬੋਲਣ ਦੀ ਬੇਨਤੀ ਨੂੰ ਰੱਦ ਕਰ ਦਿੱਤਾ । ਇਹ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਸਕੱਤਰੇਤ ਨੂੰ ਇਕ ਅਧਿਕਾਰਤ ਪੱਤਰ ਭੇਜਣ ਤੋਂ ਬਾਅਦ ਆਇਆ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਅਸ਼ੋਕ ਕੁਮਾਰ ਮਿੱਤਲ ਉੱਚ ਸਦਨ ਵਿਚ 'ਆਪ' ਦੇ ਨਵੇਂ ਡਿਪਟੀ ਲੀਡਰ ਹੋਣਗੇ । ਮਿੱਤਲ ਨੇ ਰਾਘਵ ਚੱਢਾ ਦੀ ਥਾਂ ਸਦਨ ਵਿਚ 'ਆਪ' ਦੇ ਡਿਪਟੀ ਲੀਡਰ ਵਜੋਂ ਲਈ ਹੈ।
ਪੰਜਾਬ ਤੋਂ ਰਾਜ ਸਭਾ ਮੈਂਬਰ, ਮਿੱਤਲ ਅਪ੍ਰੈਲ 2022 ਵਿਚ ਸਦਨ ਲਈ ਚੁਣੇ ਗਏ ਸਨ ਅਤੇ ਉਦੋਂ ਤੋਂ ਰੱਖਿਆ ਕਮੇਟੀ, ਵਿੱਤ ਕਮੇਟੀ ਸਮੇਤ ਕਈ ਸੰਸਦੀ ਕਮੇਟੀਆਂ ਦਾ ਹਿੱਸਾ ਰਹੇ ਹਨ। ਫਰਵਰੀ 2026 ਵਿਚ ਉਨ੍ਹਾਂ ਨੂੰ ਭਾਰਤ-ਅਮਰੀਕਾ ਸੰਸਦੀ ਦੋਸਤੀ ਸਮੂਹ ਦਾ ਮੈਂਬਰ ਬਣਾਇਆ ਗਿਆ ਸੀ। ਉਹ ਦ੍ਰਾਵਿੜ ਮੁਨੇਤਰ ਕਜ਼ਾਗਮ (ਡੀ.ਐਮ.ਕੇ.) ਸੰਸਦ ਮੈਂਬਰ ਕਨੀਮੋਝੀ ਦੀ ਅਗਵਾਈ ਵਾਲੇ ਇਕ ਸਰਬ-ਪਾਰਟੀ ਵਫ਼ਦ ਦਾ ਵੀ ਹਿੱਸਾ ਸੀ, ਜਿਸ ਨੇ ਪਿਛਲੇ ਸਾਲ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਰੂਸ, ਲਾਤਵੀਆ, ਸਲੋਵੇਨੀਆ, ਗ੍ਰੀਸ ਅਤੇ ਸਪੇਨ ਦਾ ਦੌਰਾ ਕੀਤਾ ਸੀ।
;
;
;
;
;
;
;
;