ਪਰਮਿੰਦਰ ਤਿਵਾੜੀ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸੀ ਆਗੂਆਂ ਦਾ ਧਰਨਾ ਸ਼ੁਰੂ
ਮਾਛੀਵਾੜਾ ਸਾਹਿਬ, (ਲੁਧਿਆਣਾ), 31 ਮਾਰਚ (ਮਨੋਜ ਕੁਮਾਰ)- ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਦੀ ਕਹਾਣੀ ਅਜੇ ਪੂਰੀ ਤਰ੍ਹਾਂ ਸੁਲਝੀ ਨਹੀਂ ਹੈ, ਕਿਉਂਕਿ ਅਜੇ ਤੱਕ ਉਸ ਦੇ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲਿਸ ਤੇ ਪ੍ਰਸ਼ਾਸਨ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕਰਦਿਆਂ ਪੁਲਿਸ ਜ਼ਿਲ੍ਹਾ ਖੰਨਾ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਹਾੜੀਆਂ ਅੱਡੇ ’ਤੇ ਅਣ-ਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ, ਜਿਸ ਵਿਚ ਇਲਾਕੇ ਭਰ ਵੱਡੀ ਤਾਦਾਦ ਵਿਚ ਪਾਰਟੀ ਸਮਰਥਕ ਅਤੇ ਆਗੂ ਪਹੁੰਚ ਚੁੱਕੇ ਹਨ। ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਵੀ ਧਰਨੇ ਵਿਚ ਮੋਜੂਦ ਹਨ ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਪਹੁੰਚ ਰਹੇ ਹਨ। ਫਿਲਹਾਲ ਇਹ ਧਰਨਾ ਕਦੋਂ ਤੱਕ ਚੱਲਦਾ ਹੈ, ਇਹ ਕੁਝ ਸਮੇਂ ਬਾਅਦ ਪਤਾ ਲੱਗੇਗਾ ਪਰ ਫਿਲਹਾਲ ਇਸ ਧਰਨੇ ਦੇ ਲ਼ੰਮੇ ਖਿੱਚਣ ਦੇ ਆਸਾਰ ਦਿਖਾਈ ਦੇ ਰਹੇ ਹਨ।
;
;
;
;
;
;
;
;