JALANDHAR WEATHER

ਸਕੇ ਭਰਾਵਾਂ ਵਲੋਂ ਖੁਦਕੁਸ਼ੀ ਮਾਮਲਾ- ਕਿਸਾਨਾਂ ਵਲੋਂ ਪਰਿਵਾਰ ਨਾਲ ਮਿਲ ਕੇ ਬੈਂਕ ਮੂਹਰੇ ਧਰਨਾ

ਦਿੜ੍ਹਬਾ ਮੰਡੀ 30 ਮਾਰਚ ( ਜਸਵੀਰ ਸਿੰਘ ਔਜਲਾ )-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਹਰੀ ਨੌਂ ਦੇ ਦੋ ਸਕੇ ਭਰਾਵਾਂ ਵਲੋਂ ਲੈਂਡਮਾਰਕ ਬੈਂਕ ਦੇ ਅਧਿਕਾਰੀਆਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਦੇ ਮਾਮਲੇ ’ਚ ਪਰਿਵਾਰ ਨੂੰ ਇਨਸਾਫ ਦਵਾਉਣ ਤੇ ਲੈਂਡਮਾਰਕ ਬੈਂਕ ਵਲੋਂ ਕਰਜ਼ਾ ਨਾ ਮੋੜ ਸਕਣ ਵਾਲੇ 20 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦੀ ਜ਼ਮੀਨ ਨਿਲਾਮ ਕਰਨ ਲਈ ਕੱਢੇ ਜਾ ਰਹੇ ਨੋਟਿਸਾਂ ਦੇ ਵਿਰੋਧ ’ਚ ਲੈਂਡਮਾਰਕ ਬੈਂਕ ਦਿੜ੍ਹਬਾ ਅੱਗੇ ਦੋ ਘੰਟੇ ਦਾ ਧਰਨਾ ਦੇ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂ ਜਸਵੰਤ ਸਿੰਘ ਛਾਹੜ੍ਹ, ਕੁਲਵੰਤ ਸਿੰਘ ਉਭਿਆ , ਰਿੰਕੂ ਮੂਣਕ , ਬੀਕੇਯੂ ਏਕਤਾ ਮਲਵਈ ਦੇ ਆਗੂ ਧਰਮਿੰਦਰ ਸਿੰਘ ਪਿਸ਼ੌਰ, ਮਲਕੀਤ ਸਿੰਘ ਤੂਰਬੰਜਾਰਾ ਨੇ ਕਿਹਾ ਕਿ ਪਿੰਡ ਹਰੀ ਨੌਂ ਦੇ ਰੇਲ ਗੱਡੀ ਅੱਗੇ ਆ ਕੇ ਖੁਦਕੁਸ਼ੀ ਕਰਨ ਵਾਲੇ ਭਰਾਵਾਂ ਨੇ ਲੈਂਡ ਮਾਰਕ ਬੈਂਕ ਤੋਂ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਅੱਗੇ ਚੱਲ ਕੇ 17 ਲੱਖ ਤੋਂ ਵੀ ਜ਼ਿਆਦਾ ਉਨ੍ਹਾਂ ਨੂੰ ਵਾਪਸ ਕਰਨੇ ਪਏ ਤੇ ਇਸ ਕਰਜ਼ੇ ਨੂੰ ਉਤਾਰਨ ਲਈ ਉਨ੍ਹਾਂ ਨੂੰ ਆਪਣੀ ਥੋੜ੍ਹੀ ਜ਼ਮੀਨ ਵੀ ਵੇਚਣੀ ਪਈ ਪਰ ਫਿਰ ਵੀ ਬੈਂਕ ਅਧਿਕਾਰੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਰਕੇ ਦੋਵਾਂ ਨੇ ਖੁਦਕੁਸ਼ੀ ਕਰ ਲਈ। ਇਸ ਲਈ ਪੰਜਾਬ ਸਰਕਾਰ ਨੂੰ ਸੰਬੰਧਤ ਅਧਿਕਾਰੀਆਂ ਖਿਲਾਫ ਕਤਲ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ