ਕੁਵੈਤ, ਬਹਿਰੀਨ ਅਤੇ ਇਜ਼ਰਾਈਲ ਵਿਚ ਹਵਾਈ ਹਮਲੇ ਦੇ ਸਾਇਰਨ ਚਾਲੂ
ਮਨਾਮਾ (ਬਹਿਰੀਨ), 29 ਮਾਰਚ - ਐਤਵਾਰ ਤੜਕੇ ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ਵਿਚ ਹਵਾਈ ਹਮਲੇ ਦੇ ਸਾਇਰਨ ਵਜਾਏ ਗਏ, ਨਿਊਜ਼ ੲਜੰਸੀ ਅਨੁਸਾਰ, ਆਉਣ ਵਾਲੀਆਂ ਮਿਜ਼ਾਈਲਾਂ ਅਤੇ ਡਰੋਨ ਧਮਕੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਕੁਵੈਤ, ਬਹਿਰੀਨ ਅਤੇ ਇਜ਼ਰਾਈਲ ਵਿਚ ਅਲਰਟ ਜਾਰੀ ਕੀਤੇ ਗਏ।
ਬਹਿਰੀਨ ਵਿਚ, ਗ੍ਰਹਿ ਮੰਤਰਾਲੇ ਨੇ ਪ੍ਰਭਾਵਿਤ ਖੇਤਰਾਂ ਵਿਚ ਚਿਤਾਵਨੀ ਸਾਇਰਨ ਵਜਾਏ ਜਾਣ ਤੋਂ ਬਾਅਦ ਨਾਗਰਿਕਾਂ ਨੂੰ ਪਨਾਹ ਲੈਣ ਅਤੇ "ਸ਼ਾਂਤ ਰਹਿਣ" ਦੀ ਅਪੀਲ ਕੀਤੀ।ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ, ਮੰਤਰਾਲੇ ਨੇ ਕਿਹਾ, "ਸਾਇਰਨ ਵਜਾ ਦਿੱਤਾ ਗਿਆ ਹੈ। ਨਾਗਰਿਕਾਂ ਅਤੇ ਨਿਵਾਸੀਆਂ ਨੂੰ ਸ਼ਾਂਤ ਰਹਿਣ ਅਤੇ ਨਜ਼ਦੀਕੀ ਸੁਰੱਖਿਅਤ ਸਥਾਨ 'ਤੇ ਜਾਣ ਦੀ ਅਪੀਲ ਕੀਤੀ ਜਾਂਦੀ ਹੈ।"
;
;
;
;
;
;
;
;