JALANDHAR WEATHER

ਅਸਾਮ : ਕਾਂਗਰਸ ਦੇ ਸੰਸਦ ਮੈਂਬਰ ਪ੍ਰਦਿਊਤ ਬੋਰਦੋਲੋਈ ਭਾਜਪਾ ਵਿਚ ਸ਼ਾਮਿਲ

ਨਵੀਂ ਦਿੱਲੀ, 18 ਮਾਰਚ - ਅਸਾਮ ਦੇ ਸੰਸਦ ਮੈਂਬਰ ਪ੍ਰਦਿਊਤ ਬੋਰਦੋਲੋਈ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਅਸਾਮ ਭਾਜਪਾ ਪ੍ਰਧਾਨ ਦਿਲੀਪ ਸੈਕੀਆ ਦੀ ਮੌਜੂਦਗੀ ਵਿਚ ਭਾਜਪਾ ਵਿਚ ਸ਼ਾਮਿਲ ਹੋ ਗੲਏ। ਇਸ ਮੌਕੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ, "...ਨਾਗਾਓਂ ਤੋਂ ਮੌਜੂਦਾ ਸੰਸਦ ਮੈਂਬਰ ਪ੍ਰਦਿਊਤ ਬੋਰਦੋਲੋਈ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ...ਕਾਂਗਰਸ ਪਾਰਟੀ ਨਾਲ ਉਨ੍ਹਾਂ ਦਾ ਇਤਿਹਾਸ 1975 ਦਾ ਹੈ; ਭਾਜਪਾ ਵਿਚ ਉਨ੍ਹਾਂ ਦੇ ਸ਼ਾਮਿਲ ਹੋਣ ਨਾਲ ਭਾਜਪਾ ਮਜ਼ਬੂਤ ​​ਹੋਵੇਗੀ...ਅਸੀਂ ਸਾਰੇ ਉਨ੍ਹਾਂ ਦਾ ਆਪਣੀ ਪਾਰਟੀ ਵਿਚ ਸਵਾਗਤ ਕਰਦੇ ਹਾਂ...ਅਸਾਮ ਪ੍ਰਦੇਸ਼ ਭਾਜਪਾ ਕੇਂਦਰੀ ਲੀਡਰਸ਼ਿਪ ਨੂੰ ਸਿਫਾਰਸ਼ ਕਰੇਗੀ ਕਿ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਹਨ...ਆਤਮ-ਸਨਮਾਨ ਵਾਲੇ ਕਿਸੇ ਵਿਅਕਤੀ ਲਈ ਕਾਂਗਰਸ ਪਾਰਟੀ ਨਾਲ ਰਹਿਣ ਦਾ ਕੋਈ ਕਾਰਨ ਨਹੀਂ ਹੈ...ਸਾਡਾ ਮਕਸਦ ਹੋਰ ਕਾਂਗਰਸੀ ਨੇਤਾਵਾਂ ਨੂੰ ਪਾਰਟੀ ਵਿਚ ਲਿਆਉਣਾ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ