ਕਾਰ ਅਤੇ ਈ ਰਿਕਸ਼ੇ ਦੀ ਭਿਆਨਕ ਟੱਕਰ, ਦੋਵੇਂ ਚਾਲਕ ਗੰਭੀਰ ਜ਼ਖਮੀ
ਸ੍ਰੀ ਮੁਕਤਸਰ ਸਾਹਿਬ, 27 ਫਰਵਰੀ- (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਉਤੇ ਡੇਰਾ ਬਿਆਸ ਦੇ ਸਾਹਮਣੇ ਕਾਰ ਅਤੇ ਈ ਰਿਕਸ਼ੇ ਦੀ ਟੱਕਰ ਵਿਚ ਦੋਵੇਂ ਚਾਲਕ ਗੰਭੀਰ ਜ਼ਖਮੀ ਹੋ ਗਏ ਹਨ। ਕਾਰ ਅਤੇ ਆਟੋ ਡੂੰਘੇ ਖਤਾਨਾਂ ਵਿਚ ਜਾ ਡਿੱਗੇ। ਦੋਵੇਂ ਗੰਭੀਰ ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਵਲੋਂ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਆਟੋ ਚਾਲਕ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਇਸ ਮੁੱਖ ਸੜਕ ਉਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ। ਇਸ ਜਗ੍ਹਾ ਉਤੇ ਹੀ ਪਰਸੋਂ ਹਾਦਸਾ ਵਾਪਰਿਆ ਸੀ।
;
;
;
;
;
;
;
;
;