43ਵੀਂ ਸੀਨੀਅਰ ਨੈਸ਼ਨਲ ਨੈੱਟਬਾਲ ਚੈਂਪੀਅਨਸ਼ਿਪ ’ਚ ਪੰਜਾਬ ਦੀ ਟੀਮ ਨੇ ਸੋਨ ਤਗਮਾ ਜਿੱਤਿਆ
ਹੰਡਿਆਇਆ, 16 ਜਨਵਰੀ (ਗੁਰਜੀਤ ਸਿੰਘ ਖੁੱਡੀ)-43ਵੀਂ ਸੀਨੀਅਰ ਨੈਸ਼ਨਲ ਨੈੱਟਬਾਲ ਚੈਂਪੀਅਨਸ਼ਿਪ ਹੈਦਰਾਬਾਦ ਵਿਖੇ ਕਰਵਾਈ ਗਈ। ਜਿਸ ਵਿਚ ਪੰਜਾਬ ਦੇ ਲੜਕਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ ਜਦਕਿ ਪੰਜਾਬ ਦੀਆਂ ਲੜਕੀਆਂ ਨੇ ਚਾਂਦੀ ਦਾ ਤਗਮਾ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ। ਇਸ ਜੇਤੂ ਟੀਮ ’ਚ ਹੰਡਿਆਇਆ (ਬਰਨਾਲਾ) ਦੇ 3 ਖਿਡਾਰੀਆਂ ਨੇ ਪੰਜਾਬ ਦੀ ਟੀਮ ਦੀ ਪ੍ਰਤੀਨਿਧਤਾ ਕੀਤੀ, ਜਿਸ ’ਚ ਖਿਡਾਰੀ ਗਰਜੋਤ ਸਿੰਘ, ਸਾਬਰ ਅਲੀ, ਸ਼ਾਨਵੀ ਸ਼ਰਮਾ ਸ਼ਾਮਿਲ ਸਨ। ਪਿੰਡ ਪਹੁੰਚਣ ’ਤੇ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਦੇ ਕੋਚ ਅਮਨ ਸ਼ਰਮਾ, ਜਸਨਦੀਪ ਸਿੰਘ ਨੇ ਸਨਮਾਨਿਤ ਕੀਤਾ।
ਇਸ ਸ਼ਾਨਦਾਰ ਪ੍ਰਾਪਤੀ ’ਤੇ ਐਮ.ਪੀ. ਗਰਮੀਤ ਸਿੰਘ ਮੀਤ ਹੇਅਰ, ਨੈਟਬਾਲ ਫੈਡਰੇਸ਼ਨ ਇੰਡੀਆ ਦੇ ਚੇਅਰਮੈਨ ਹਰੀ ਓਮ ਕੌਸ਼ਿਕ, ਪ੍ਰਧਾਨ ਸੁਮਨ ਕੌਸ਼ਿਕ, ਜਨਰਲ ਸਕੱਤਰ ਬਲਜਿੰਦਰ ਸਿੰਘ, ਮੋਹਿੰਤ ਗਲਗ ਨੇ ਕੋਚ, ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਨਿਰੰਜਣ ਸਿੰਘ, ਅਵਤਾਰ ਸਿੰਘ ਸੋਨੀ, ਬਸਾਵਾ ਸਿੰਘ ਭਰੀ, ਬਲਵੀਰ ਸਿੰਘ, ਸਿੰਦਰ ਸਿੰਘ, ਜਸਵੀਰ ਸਿੰਘ, ਹਰਦੇਵ ਸਿੰਘ ਸਿੱਧੂ, ਪ੍ਰਕਾਸ਼ ਸਿੰਘ, ਲਖਵੀਰ ਸਿੰਘ, ਜਗਸੀਰ ਸਿੰਘ ਜੰਟੀ, ਹੈਪੀ ਸ਼ਰਮਾ, ਰੂਪੀ ਕੌਰ ਆਦਿ ਹਾਜ਼ਰ ਸਨ।
;
;
;
;
;
;
;
;
;