ਦਿੱਲੀ ਬੰਬ ਧਮਾਕੇ ਦੇ ਮੁਲਜ਼ਮਾਂ ਨੂੰ 13 ਫਰਵਰੀ ਤੱਕ ਨਿਆਂਇਕ ਹਿਰਾਸਤ ‘ਚ ਭੇਜਿਆ
ਨਵੀਂ ਦਿੱਲੀ, 16 ਜਨਵਰੀ (ਏ.ਐਨ.ਆਈ.)-ਪਟਿਆਲਾ ਹਾਊਸ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿਚ ਛੇ ਮੁਲਜ਼ਮਾਂ, ਜਿਨ੍ਹਾਂ ‘ਚ ਡਾ. ਸ਼ਾਹੀਨ ਸਈਦ, ਮੁਫਤੀ ਇਰਫਾਨ, ਡਾ. ਅਦੀਲ ਅਹਿਮਦ, ਜਸੀਰ ਬਿਲਾਲ ਵਾਨੀ, ਡਾ. ਮੁਜ਼ਮਿਲ ਅਤੇ ਯਾਸਿਰ ਅਹਿਮਦ ਡਾਰ ਸ਼ਾਮਲ ਹਨ, ਨੂੰ 13 ਫਰਵਰੀ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਉਨ੍ਹਾਂ ਨੂੰ ਤਿੰਨ ਦਿਨਾਂ ਦੀ ਐਨ.ਆਈ.ਏ. ਹਿਰਾਸਤ ਤੋਂ ਬਾਅਦ ਪੇਸ਼ ਕੀਤਾ ਗਿਆ। ਇਕ ਹੋਰ ਮੁਲਜ਼ਮ, ਨਾਸਿਰ ਬਿਲਾਲ ਮੱਲਾ ਦੀ ਨਿਆਂਇਕ ਹਿਰਾਸਤ ਵੀ ਵਧਾ ਦਿੱਤੀ ਗਈ ਹੈ
;
;
;
;
;
;
;
;
;