ਮੱਧ ਪ੍ਰਦੇਸ਼: ਪਿਕਅੱਪ ਅਤੇ ਟਰੈਕਟਰ ਟਰਾਲੀ ਦੀ ਆਹਮੋ ਸਾਹਮਣੇ ਟੱਕਰ ’ਚ ਪੰਜ ਦੀ ਮੌਤ
ਭੋਪਾਲ, 15 ਜਨਵਰੀ - ਭੋਪਾਲ ਦੇ ਬੈਰਾਸੀਆ ਵਿਚ ਇਕ ਪਿਕਅੱਪ ਅਤੇ ਟਰੈਕਟਰ-ਟਰਾਲੀ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ਵਿਚ ਇਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਬੱਚਿਆਂ ਸਮੇਤ ਦੋਵਾਂ ਵਾਹਨਾਂ ਦੇ ਦਸ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੋਡਿੰਗ ਗੱਡੀ ਵਿਚ ਸਵਾਰ ਸਾਰੇ 15 ਲੋਕ ਇਕੋ ਪਰਿਵਾਰ ਦੇ ਸਨ ਅਤੇ ਨਰਮਦਾ ਨਦੀ ਵਿਚ ਡੁਬਕੀ ਲਗਾਉਣ ਜਾ ਰਹੇ ਸਨ। ਹਾਦਸੇ ਕਾਰਨ ਮੌਕੇ 'ਤੇ ਚੀਕ-ਚਿਹਾੜਾ ਪੈ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਅਧਿਕਾਰੀ ਮੌਕੇ ’ਤੇ ਪੁੱਜ ਗਏ।
ਸਥਿਤੀ ਸੁਧਰਨ ਤੋਂ ਬਾਅਦ ਬੈਰਾਸੀਆ ਪੁਲਿਸ ਸਾਰੇ ਜ਼ਖਮੀਆਂ ਦੇ ਬਿਆਨ ਦਰਜ ਕਰੇਗੀ।
;
;
;
;
;
;
;
;