JALANDHAR WEATHER

ਮਲੌਦ ਨਾਇਬ-ਤਹਿਸੀਲਦਾਰ ਦੇ ਮਾਮਲੇ 'ਤੇ ਐਕਸਨ ਮੋਡ 'ਚ ਆਏ ਵਿਧਾਇਕ ਗਿਆਸਪੁਰਾ

ਮਲੌਦ (ਖੰਨਾ) 15 ਜਨਵਰੀ (ਨਿਜ਼ਾਮਪੁਰ/ਚਾਪੜਾ)- ਹਲਕਾ ਪਾਇਲ ਤੋਂ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪਾਰਟੀ ਵਲੋਂ ਮੇਰੀ ਡਿਊਟੀ ਗੁਜਰਾਤ ਵਿਖੇ ਲਗਾਈ ਹੋਈ ਸੀ ਪਰ ਹੁਣ ਵੀ ਅਜੇ ਮੈਂ ਦਿੱਲੀ ਵਿਖੇ ਮੌਜੂਦ ਹਾਂ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਜਦੋਂ ਮੈਨੂੰ ਬੀਤੇ ਕੱਲ੍ਹ ਸਬ- ਤਹਿਸੀਲ ਮਲੌਦ ਦੇ ਨਾਇਬ-ਤਹਸੀਲਦਾਰ ਵਲੋਂ ਹਲਕੇ ਤੋਂ ਬਾਹਰਲੀਆਂ ਲੁਧਿਆਣੇ ਤੋਂ ਰਜਿਸਟਰੀਆਂ ਦੇ ਮਾਮਲੇ ਦੀ ਖਬਰ ਮਿਲੀ ਤਾਂ ਮੈਂ ਖੁਦ ਨਾਇਬ-ਤਹਿਸੀਲਦਾਰ ਖ਼ਿਲਾਫ਼ ਕਾਰਵਾਈ ਕੀਤੀ ਤੇ ਤਹਿਸੀਲ ਕੰਪਲੈਕਸ ਵਿਚ ਕਿਸੇ ਹੋਰ ਅਧਿਕਾਰੀ ਨੂੰ ਰਜਿਸਟਰੀਆਂ ਕਰਨ ਦੀ ਜਿੰਮੇਵਾਰੀ ਦਿੱਤੀ ਜਾਵੇਗੀ ਅਤੇ ਉਕਤ ਤਹਿਸੀਲਦਾਰ ਨੂੰ ਦਫ਼ਤਰ ਵਿਚ ਹਾਜ਼ਰ ਹੋਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਪਿਛਲੇ ਦਿਨਾਂ ਵਿਚ ਰਜਿਸਟਰੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਕੱਢਵਾ ਕੇ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਤਾਂ ਜੋ ਦੋਸ਼ੀ ਵਿਅਕਤੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ