JALANDHAR WEATHER

ਚਾਈਨਾ ਡੋਰ ਹੱਥ ’ਤੇ ਫਿਰਨ ਕਾਰਨ ਨੌਜਵਾਨ ਜ਼ਖਮੀ

ਕਪੂਰਥਲਾ, 13 ਜਨਵਰੀ (ਅਮਨਜੋਤ ਸਿੰਘ ਵਾਲੀਆ)-ਥਾਣਾ ਕੋਤਵਾਲੀ ਨੇੜੇ ਪੈਦਲ ਜਾ ਰਹੇ ਇਕ ਨੌਜਵਾਨ ਦੇ ਹੱਥ ’ਤੇ ਚਾਈਨਾ ਡੋਰ ਫਿਰਨ ਕਾਰਨ ਉਹ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਊਦੇ ਕੁਮਾਰ ਪੁੱਤਰ ਨੰਦ ਕਿਸ਼ੋਰ ਵਾਸੀ ਅਰਫਵਾਲਾ ਮੁਹੱਲਾ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਕੰਮ ਤੋਂ ਘਰ ਜਾ ਰਿਹਾ ਸੀ ਕਿ ਜਦੋਂ ਉਹ ਥਾਣਾ ਕੋਤਵਾਲੀ ਦੇ ਨਜ਼ਦੀਕ ਪੁੱਜਾ ਤਾਂ ਇਕ ਪਤੰਗ ਦੀ ਡੋਰ ਉਸਦੇ ਸਿਰ ਤੋਂ ਲੰਘ ਰਹੀ ਸੀ, ਜਿਸਨੂੰ ਉਹ ਹੱਥ ਨਾਲ ਫੜ ਕੇ ਪਰ੍ਹੇ ਕਰਨ ਲੱਗਾ ਤਾਂ ਇੰਨੇ ਨੂੰ ਪਿੱਛੋਂ ਕਿਸੇ ਨੇ ਡੋਰ ਖਿੱਚ ਦਿੱਤੀ, ਜਿਸ ਕਾਰਨ ਚਾਈਨਾ ਡੋਰ ਉਸਦੇ ਹੱਥ ਦੀਆਂ ਉਂਗਲਾਂ ’ਤੇ ਬੁਰੀ ਤਰ੍ਹਾਂ ਫਿਰ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ, ਜਿਸਦਾ ਇਲਾਜ ਸਿਵਲ ਹਸਪਤਾਲ ’ਚ ਡਿਊਟੀ ਡਾਕਟਰ ਵਲੋਂ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ