ਭਾਰਤ ਤੇ ਜਰਮਨੀ ਹਨ ਨਜ਼ਦੀਕੀ ਭਾਈਵਾਲ- ਪ੍ਰਧਾਨ ਮੰਤਰੀ ਮੋਦੀ
ਅਹਿਮਦਾਬਾਦ, 12 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨੇ ਅੱਜ ਗਾਂਧੀਨਗਰ ਦੇ ਮਹਾਤਮਾ ਮੰਦਰ ਕਨਵੈਨਸ਼ਨ ਸੈਂਟਰ ਵਿਖੇ ਦੁਵੱਲੀ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਜਰਮਨੀ ਨਜ਼ਦੀਕੀ ਭਾਈਵਾਲ ਹਨ। ਇਸੇ ਲਈ ਅੱਜ ਭਾਰਤ ਵਿਚ 2,000 ਤੋਂ ਵੱਧ ਜਰਮਨ ਕੰਪਨੀਆਂ ਹਨ। ਇਹ ਭਾਰਤ ਵਿਚ ਜਰਮਨੀ ਦੇ ਅਟੁੱਟ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਅਤੇ ਜਰਮਨੀ ਨਵੇਂ ਪ੍ਰੋਜੈਕਟਾਂ ਨੂੰ ਅੱਗੇ ਵਧਾ ਰਹੇ ਹਨ। ਭਾਰਤ ਅਤੇ ਜਰਮਨੀ ਹਰ ਖੇਤਰ ਵਿਚ ਇਕੱਠੇ ਕੰਮ ਕਰ ਰਹੇ ਹਨ। ਅੱਜ ਦਸਤਖਤ ਕੀਤੇ ਗਏ ਸਮਝੌਤੇ ਇਸ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਗੇ।ਉਨ੍ਹਾਂ ਅੱਗੇ ਕਿਹਾ ਕਿ ਚਾਂਸਲਰ ਮਰਜ਼ ਦੀ ਫੇਰੀ ਇਕ ਖਾਸ ਸਮੇਂ 'ਤੇ ਹੋ ਰਹੀ ਹੈ। ਪਿਛਲੇ ਸਾਲ ਅਸੀਂ ਆਪਣੀ ਰਣਨੀਤਕ ਭਾਈਵਾਲੀ ਦੇ 25 ਸਾਲ ਮਨਾਏ ਸਨ ਅਤੇ ਇਸ ਸਾਲ ਅਸੀਂ ਕੂਟਨੀਤਕ ਸੰਬੰਧਾਂ ਦੇ 75 ਸਾਲ ਵੀ ਮਨਾ ਰਹੇ ਹਾਂ।
ਭਾਰਤੀ ਅਤੇ ਜਰਮਨ ਅਰਥਵਿਵਸਥਾਵਾਂ ਵਿਚਕਾਰ ਨਜ਼ਦੀਕੀ ਸਹਿਯੋਗ ਸਾਰੀ ਮਨੁੱਖਤਾ ਲਈ ਬਹੁਤ ਜ਼ਰੂਰੀ ਹੈ। ਮੈਂ ਰੱਖਿਆ ਵਪਾਰ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਲਈ ਚਾਂਸਲਰ ਮਰਜ਼ ਦਾ ਧੰਨਵਾਦ ਕਰਦਾ ਹਾਂ।
;
;
;
;
;
;
;