ਮਹਿਲਾ ਆਈ.ਪੀ.ਐਲ. 2026 - ਮੁੰਬਈ ਨੇ 50 ਦੌੜਾਂ ਨਾਲ ਹਰਾਇਆ ਦਿੱਲੀ ਨੂੰ
ਮੁੰਬਈ, 10 ਜਨਵਰੀ - ਮਹਿਲਾ ਆਈ.ਪੀ.ਐਲ. 2026 ਦੇ ਦੂਜੇ ਮੈਚ ਵਿਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 50 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਦਿੱਲੀ ਦੀ ਕਪਤਾਨ ਜੇਮੀਮਾਹ ਰੌਡਰਿਗਜ਼ ਨੇ ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 195 ਦੌੜਾਂ ਬਣਾਈਆਂ। ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਦਿੱਲੀ ਦੀ ਪੂਰੀ ਟੀਮ 19 ਓਵਰਾਂ ਵਿਚ 145 ਦੌੜਾਂ ਬਣਾ ਕੇ ਆਊਟ ਹੋ ਗਈ।
;
;
;
;
;
;
;
;