ਮੌਜੂਦਾ ਵਿੱਤੀ ਸਾਲ 'ਚ ਪੰਜਾਬ ਨੂੰ ਕਰਨਾ ਪਿਆ ਬਹੁਤ ਮੁਸ਼ਕਲਾਂ ਦਾ ਸਾਹਮਣਾ- ਵਿੱਤ ਮੰਤਰੀ ਚੀਮਾ
ਨਵੀਂ ਦਿੱਲੀ,10 ਜਨਵਰੀ: ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੀ-ਬਜਟ ਸਲਾਹ-ਮਸ਼ਵਰਾ ਮੀਟਿੰਗ 'ਚ ਬੋਲਦਿਆਂ ਕਿਹਾ, " ਪੰਜਾਬ ਨੂੰ ਮੌਜੂਦਾ ਵਿੱਤੀ ਸਾਲ 'ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ-ਪਾਕਿਸਤਾਨ ਤਣਾਅ ਦੌਰਾਨ ਸਾਡੀ ਆਰਥਿਕਤਾ ਨੂੰ ਨੁਕਸਾਨ ਹੋਇਆ ਅਤੇ ਫਿਰ ਪੰਜਾਬ 'ਚ ਹੜ੍ਹ ਆਏ।
ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ 1,600 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਪਰ ਸਾਨੂੰ ਅਜੇ ਤੱਕ ਇਕ ਪੈਸਾ ਵੀ ਨਹੀਂ ਮਿਲਿਆ। ਅਸੀਂ ਇਹ ਮੁੱਦਾ ਉਠਾਇਆ। ਅਸੀਂ ਪੰਜਾਬ ਦੇ ਕਿਸਾਨਾਂ ਲਈ ਪ੍ਰੋਤਸਾਹਨ ਰਾਸ਼ੀ 7,000 ਤੋਂ ਵਧਾ ਕੇ 15,000 ਕਰਨ 'ਤੇ ਵੀ ਚਰਚਾ ਕੀਤੀ, ਅਸੀਂ ਪੰਜਾਬ ਦੀਆਂ ਚਿੰਤਾਵਾਂ ਉਠਾਈਆਂ, ਵੀ.ਬੀ.ਜੀ.-ਰਾਮ.ਜੀ. ਸਕੀਮ ਬਾਰੇ ਵੀ ਅਸੀਂ ਕਿਹਾ ਕਿ ਸੂਬੇ ਨੂੰ 40 ਫੀਸਦੀ ਯੋਗਦਾਨ ਪਾਉਣਾ ਸੂਬੇ ਦੀ ਆਰਥਿਕਤਾ ਲਈ ਇਕ ਵੱਡਾ ਖ਼ਤਰਾ ਹੈ। ਇਹ ਸਕੀਮ ਰੁਜ਼ਗਾਰ ਦੀ ਗਾਰੰਟੀ ਦੇਣ ਲਈ ਸੀ ਪਰ ਸਰਕਾਰ ਇਸਨੂੰ ਖਤਮ ਕਰ ਰਹੀ ਹੈ।"
;
;
;
;
;
;
;