ਕੋਲਕਾਤਾ : ਟੀਐਮਸੀ ਆਗੂਆਂ ਦੇ ਪੰਜ ਮੈਂਬਰੀ ਵਫ਼ਦ ਵਲੋਂ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦਾ ਦੌਰਾ
ਕੋਲਕਾਤਾ, 10 ਜਜਨਵਰੀ - ਟੀਐਮਸੀ ਆਗੂਆਂ ਦੇ ਪੰਜ ਮੈਂਬਰੀ ਵਫ਼ਦ, ਜਿਸ ਵਿਚ ਸੰਸਦ ਮੈਂਬਰ ਪਾਰਥ ਭੌਮਿਕ, ਰਾਸ਼ਟਰੀ ਬੁਲਾਰੇ ਡਾ. ਸ਼ਸ਼ੀ ਪਾਂਜਾ, ਰਾਜ ਮੰਤਰੀ ਸਿਉਲੀ ਸਾਹਾ, ਪੁਲਕ ਰਾਏ ਅਤੇ ਬੀਰਬਾਹਾ ਹੰਸਦਾ ਸ਼ਾਮਿਲ ਸਨ, ਨੇ ਬੀਬੀਡੀ ਬਾਗ ਵਿਚ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦਾ ਦੌਰਾ ਕੀਤਾ। ਇਸ ਮੌਕੇ ਪੱਛਮੀ ਬੰਗਾਲ ਦੇ ਮੰਤਰੀ ਸ਼ਸ਼ੀ ਪਾਂਜਾ ਨੇ ਕਿਹਾ, "... ਏਆਈਟੀਸੀ ਦਾ ਵਫ਼ਦ ਪਹਿਲਾਂ ਵੀ ਆਇਆ ਸੀ, ਅਤੇ ਵੋਟਰਾਂ ਦੀਆਂ ਮੰਗਾਂ ਅਤੇ ਸਾਡੇ ਤਜ਼ਰਬਿਆਂ ਦੇ ਆਧਾਰ 'ਤੇ, ਅਸੀਂ ਵੋਟਰਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣ ਲਈ ਕੀ ਕੀਤਾ ਜਾ ਸਕਦਾ ਹੈ, ਇਸ ਬਾਰੇ ਕੁਝ ਬੇਨਤੀਆਂ ਰੱਖੀਆਂ ਸਨ। ਉਸ ਸਮੇਂ, ਅਸੀਂ ਕਿਹਾ ਸੀ ਕਿ ਜੋ ਲੋਕ ਰਾਜ ਤੋਂ ਬਾਹਰ ਕੰਮ ਕਰਦੇ ਹਨ ਜਾਂ ਪੜ੍ਹਾਈ ਕਰਦੇ ਹਨ, ਉਹ ਸਿਰਫ਼ ਸੁਣਵਾਈ ਲਈ ਨਹੀਂ ਆ ਸਕਣਗੇ, ਇਸ ਲਈ ਉਨ੍ਹਾਂ ਲਈ ਕੁਝ ਪ੍ਰਬੰਧ ਹੋਣੇ ਚਾਹੀਦੇ ਹਨ, ਅਤੇ ਅਸੀਂ ਔਨਲਾਈਨ ਸੁਣਵਾਈ ਦਾ ਸੁਝਾਅ ਦਿੱਤਾ ਸੀ... 8 ਜਨਵਰੀ ਨੂੰ, ਤਿੰਨ ਸਰਕੂਲਰ ਜਾਰੀ ਕੀਤੇ ਗਏ ਸਨ, ਅਤੇ ਅੱਜ ਅਸੀਂ ਕਿਹਾ ਸੀ ਕਿ ਇਸ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ... ਇਸ ਦੇ ਨਾਲ, ਅਸੀਂ ਕੁਝ ਹੋਰ ਗੰਭੀਰ ਮੁੱਦੇ ਵੀ ਉਠਾਏ ਹਨ..."।
;
;
;
;
;
;
;