ਹਿਮਾਚਲ ਸਰਕਾਰ ਵਲੋਂ ਸਿਰਮੌਰ ਬੱਸ ਹਾਦਸੇ ਦੀ ਜਾਂਚ ਹੁਕਮ ਦਿੱਤੇ
ਨਾਹਨ (ਹਿਮਾਚਲ ਪ੍ਰਦੇਸ਼), 10 ਜਨਵਰੀ (ਪੀ.ਟੀ.ਆਈ.) -ਹਿਮਾਚਲ ਦੇ ਸਿਰਮੌਰ ਜ਼ਿਲ੍ਹੇ 'ਚ ਇਕ ਬੱਸ ਹਾਦਸੇ 'ਚ 14 ਲੋਕਾਂ ਦੀ ਮੌਤ ਤੋਂ ਇਕ ਦਿਨ ਬਾਅਦ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦਿੱਤੇ ਹਨ। ਅਗਨੀਹੋਤਰੀ, ਜਿਨ੍ਹਾਂ ਕੋਲ ਟਰਾਂਸਪੋਰਟ ਵਿਭਾਗ ਹੈ, ਨੇ ਕਿਹਾ ਕਿ ਇਸ ਦੁੱਖਦਾਈ ਸੜਕ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ, ਜਿਸ 'ਚ 14 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਪੂਰੇ ਮਾਮਲੇ 'ਚ ਤੁਰੰਤ ਕਾਰਵਾਈ ਕੀਤੀ ਹੈ ਅਤੇ ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਵਾਪਰਿਆ, ਜਦੋਂ ਇਕ ਓਵਰਲੋਡ ਪ੍ਰਾਈਵੇਟ ਬੱਸ, ਜੋ ਕਿ 39 ਸੀਟਾਂ ਦੀ ਸਮਰੱਥਾ ਤੋਂ ਵੱਧ ਸੀ, ਸ਼ਿਮਲਾ ਤੋਂ ਕੁਪਵੀ ਜਾ ਰਹੀ ਸੀ ਕਿ ਸੜਕ ਤੋਂ ਪਲਟ ਗਈ ਅਤੇ 500 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਜ਼ਖਮੀਆਂ ਦੀ ਤਾਜ਼ਾ ਸੂਚੀ ਦੇ ਅਨੁਸਾਰ, ਜ਼ਖਮੀਆਂ ਦੀ ਗਿਣਤੀ ਸ਼ਨੀਵਾਰ ਨੂੰ 52 ਤੋਂ ਵੱਧ ਕੇ 61 ਹੋ ਗਈ।
;
;
;
;
;
;
;