ਰਾਸ਼ਟਰੀ ਸ਼ਿਵ ਸੈਨਾ ਆਗੂ ਦੀਪਕ ਕੰਬੋਜ ਦੀ ਧੀ ਦਾ ਦਿਹਾਂਤ
ਜਲੰਧਰ, 1 ਜਨਵਰੀ- ਖੁਸ਼ੀ ਤੋਂ ਪਹਿਲਾਂ ਜਲੰਧਰ ਦੇ ਮਿੱਠਾ ਬਾਜ਼ਾਰ ਵਿਚ ਰਾਸ਼ਟਰੀ ਸ਼ਿਵ ਸੈਨਾ ਆਗੂ ਦੀਪਕ ਕੰਬੋਜ ਦੇ ਘਰ ਸੋਗ ਛਾ ਗਿਆ। ਦੀਪਕ ਕੰਬੋਜ ਦੀ 22 ਸਾਲਾ ਧੀ ਦਾ ਦਿਹਾਂਤ ਹੋ ਗਿਆ। ਮ੍ਰਿਤਕਾ ਦੀ ਪਛਾਣ ਮੁਨਮੁਨ ਚਿਤਵਾਨ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਨਹਾਉਣ ਲਈ ਬਾਥਰੂਮ ਵਿਚ ਗਈ ਸੀ, ਜਿਥੇ ਗੀਜ਼ਰ ਪਾਈਪ ਵਿਚੋਂ ਗੈਸ ਲੀਕ ਹੋਣ ਕਾਰਨ ਮੁਨਮੁਨ ਦਾ ਦਿਹਾਂਤ ਹੋ ਗਿਆ। ਅੱਜ ਮੁਨਮੁਨ ਦਾ ਜਨਮਦਿਨ ਸੀ, ਪਰ ਇਹ ਘਟਨਾ ਕੱਲ੍ਹ ਸ਼ਾਮ ਵਾਪਰੀ ਅਤੇ ਪਰਿਵਾਰ ਦੀ ਖੁਸ਼ੀ ਦੁੱਖ ਦੇ ਹੰਝੂਆਂ ਵਿਚ ਬਦਲ ਗਈ।
ਪਿਤਾ ਨੇ ਦੱਸਿਆ ਕਿ ਕੱਲ੍ਹ ਨਵੇਂ ਸਾਲ 'ਤੇ ਧੀ ਦਾ ਜਨਮਦਿਨ ਸੀ, ਜਿਸ ਦੀਆਂ ਤਿਆਰੀਆਂ ਘਰ ਵਿਚ ਪਹਿਲਾਂ ਹੀ ਚੱਲ ਰਹੀਆਂ ਸਨ ਪਰ ਅਚਾਨਕ ਧੀ ਦੀ ਮੌਤ ਕਾਰਨ ਘਰ ਵਿਚ ਖੁਸ਼ੀ ਸੋਗ ਵਿਚ ਬਦਲ ਗਈ।
;
;
;
;
;
;
;
;